ਤੰਬਾਕੂ ਦੇ ਸਬੰਧ ਵਿੱਚ ਸਤੰਬਰ ਮਹੀਨੇ ਨੂੰ ਜਾਗਰੂਕਤਾ ਮਹੀਨਾ ਐਲਾਨਿਆ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਵੱਲੋ  ਤੰਬਾਕੂ ਦੇ ਸਬੰਧ ਵਿੱਚ ਸਤੰਬਰ ਮਹੀਨੇ ਨੂੰ ਜਾਗਰੂਕਤਾ ਮਹੀਨਾ ਐਲਾਨਿਆ ਗਿਆ ਹੈ । ਇਸ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾ ਰੇਨੂੰ ਸੂਦ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਿਕ ਤੰਬਾਕੂ ਕੰਟਰੋਲ  ਸੈਲ ਵੱਲੋ ਸਰਕਾਰੀ ਆਈ ਟੀ. ਆਈ. ਕਾਲਜ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

Advertisements

ਸੈਮੀਨਾਰ ਨੂੰ ਸਬੋਧਨ ਕਰਦਿਆ ਹੈਲਥ ਇਸੰਪੈਕਟਰ ਰਣਜੀਤ ਸਿੰਘ  ਨੇ ਕਿਹਾ ਕਿ ਵੱਖ ਵੱਖ ਵਿਦਿਅਕ ਅਦਾਰਿਆ ਵਿੱਚ ਤੰਬਾਕੂ ਨੋਸ਼ੀ ਸਬੰਧੀ ਸੈਮੀਨਾਰ ਲਗਾਏ ਜਾ ਰਹੇ ਹਨ . ਇਹਨਾਂ ਸੈਮੀਨਾਰਾਂ ਦਾ ਮਕਸਦ ਅਗਲੀ ਪੀੜੀ  ਜਾਂ ਵਿਦਿਆਰਥੀਆਂ ਨੂੰ ਤੰਬਾਕੂ ਨੋਸ਼ੀ ਵਰਗੇ ਨਸ਼ੇ ਦਾ ਦੀਵਾਰ ਕਹੀ ਜਾਣ ਭਿਆਨਕ ਆਦਤ ਤੋ ਬਚਾਉਣਾ ਹੈ  ਨੇ ਕਿਹਾ ਕਿ ਸ਼ਹਿਰ ਵਿੱਚ ਤੰਬਾਕੂ ਉਤਪਾਦੇ ਦੇ ਖੋਖਿਆ ਉਪਰ ਅਤੇ ਆਮ ਦੁਕਾਨਾਂ ਉਪਰ ਚਬਾਉਣ ਵਾਲੇ ਤੰਬਾਕੂ ਦੀ ਵਿਕਰੀ ਧੜਾ ਧੜ ਹੋ ਰਹੀ ਹੈ । ਚਬਾਉਣ ਵਾਲੇ ਤੰਬਾਕੂ ਦੀ ਉਤਪਾਦ ਸਟੋਰਜ ਡਿਸਟੀਵੋਸ਼ਨ ਅਤੇ ਵਿਕਰੀ ਉਪਰ ਪੰਜਾਬ ਸਰਕਾਰ ਵੱਲੋ ਪਬੰਧੀ ਲਗਾਈ ਗਈ ਹੈ। ਇਸ ਕਰਕੇ ਹੁਸ਼ਿਆਰਪੁਰ ਜਿਲੇ ਅੰਦਰ ਜੇਕਰ ਕਿਸੇ ਜਗਾਂ ਚਬਾਉਣ ਵਾਲੇ ਤੰਬਾਰਕੂ ਦੇ ਉਤਪਾਦ ਦੀ ਫੈਕਟਰੀ ਹੈ ਜਾਂ ਕਈ ਥੋਕ ਵਿਕਰੇਤਾ ਇਸ ਉਤਪਦਾ ਦੀ ਸਟੋਰਿਜ ਕਰਦਾ ਹੈ ਅਤੇ ਛੋਟੀਆਂ ਦੁਕਾਨਾਂ ਅਤੇ ਖੋਖਿਆ ਨੂੰ ਸਪਲਾਈ ਕਰਦਾ ਹੈ ਉਹਨਾਂ ਨੂੰ ਅਪੀਲ ਹੈ ਸਿਹਤਦ ਵਿਭਾਗ ਪੁਲਿਸ ਵਿਭਾਗ ਤੇ ਕਰ ਤੇ ਆਬਕਾਰੀ ਵਿਭਾਗ ਵੱਲੋ ਕਨੂੰਨ  ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।


ਇਸ ਮੋਕੇ ਸੰਦੀਪ ਕੁਮਾਰੀ ਕੌਸਲਰ ਹੀ ਰੀਹੈਬਲਿਟੇਸ਼ਨ ਸੈਟਰ ਵੱਲੋ ਸਬੋਧਨ ਕਰਦੇ ਹੋਏ ਦੱਸਿਆ ਕਿ  ਇਹਨਾਂ ਅਦਾਜਿਆ ਮੁਕਬਿਕ ਭਾਰਤ ਵਿੱਚ ਹਰ ਸਾਲ 19 ਲੱਖ 50 ਹਜਾਰ ਬੱਚੇ ਇਸ ਨਾਮੁਰਾਦ ਆਦਤ ਦਾ ਸ਼ਿਕਾਰ ਹੋ ਜਾਦੇ ਹਨ 12- 13 ਲੱਖ ਭਾਰਤ ਦੇ ਵਸਨੀਕ ਤੰਬਾਕੂ ਨੋਸ਼ੀ ਤੋ ਹੋਣ ਵਾਲੀਆਂ ਭਿਆਕਰ ਬਿਮਾਰੀਆਂ ਕਾਰਨ ਬੇਵਕਤੀ ਮੋਤ ਨਾਲ ਸ਼ਿਕਾਰ ਹੋ ਜਾਦੇ ਹਨ 90 ਪ੍ਰਤੀਸ਼ਤ ਮੂੰਹ ਦਾ ਕੈਸਰ ਦਾ ਕਾਰਨ ਸਿਗਰਟ ਬੀੜੀ ਦਾ ਧੂਆਂ ਹੈ ,ਤੇ 50 ਪ੍ਰਤੀਸ਼ਤ ਮਰੀਜ ਤੰਬਾਕੂ ਨੋਸ਼ੀ ਦੇ ਕਾਰਨ ਹੁੰਦੇ ਹਨ ।

ਚਬਾਣ ਵਾਲੇ ਤੰਬਾਕੂ ਨਾਲ ਪੂਰੀ ਦੁਨੀਆਂ ਵਿੱਚ 90 ਪ੍ਰਤੀਸ਼ਤ ਮੂੰਹ ਦਾ . ਦੰਦਾਂ ਦਾ , ਜੀਵ ਦਾ ਅਤੇ ਗਲੇ ਦਾ  ਕੈਸਰ ਹੁੰਦਾ ਹੈ । ਅਤੇ ਲੱਖਾਂ ਲੋਕ ਇਸ ਭਿਆਨਿਕ ਆਦਤ ਤੋ ਹੋਣ ਵਾਲੇ ਇਸ ਬਿਮਾਰੀ ਨਾਲ ਬੇਵਕਤੀ ਮੌਤ ਮਾਰੇ ਜਾ ਰਹੇ ਹਨ । ਜੇਕਰ ਅਸੀ ਤੰਬਾਕੂ ਵਿਰੋਧੀ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੰਬਾਕੂ ਉਤਪਾਦਾ ਦੀ ਵਿਕਰੀ ਕਰੀਏ ਤੇ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਸੈਮੀਨਾਰ ਵਿੱਚ ਹੈਲਥ ਇਸਪੈਕਟਰ ਸੰਜੀਵ ਠਾਕਰ ,ਕਾਲਜ ਦੇ ਪ੍ਰਿੰਸੀਪਲ ਮਲਕੀਤ ਸਿੰਘ  ਗੁਰਦੇਵ ਚੰਦ, ਬਿਕਰਮ ਸਿੰਘ ਨਵਨੀਤ ਸੂਦ, ਸਹਿਨਾਜ, ਸੀਮਾਂ ਵਰਮਾਂ  ਅਤੇ ਸਿਹਤ ਵਿਭਾਗ ਵੱਲੋ ਵਿਸ਼ਾਲ ਪੁਰੀ , ਯਸ਼ਪਾਲ  ਆਦਿ ਹਾਜਰ ਸਨ।

LEAVE A REPLY

Please enter your comment!
Please enter your name here