ਕੇਂਦਰੀ ਜੇਲ ਵਿੱਚ ਬੰਦ ਔਰਤ ਕੈਦੀਆਂ ਨੂੰ ਵੰਡੇ ਸੈਨੇਟਰੀ ਨੈਪਕਿਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਤੇ ਇਕਬਾਲਪ੍ਰੀਤ ਸਿੰਘ ਸਹੋਤਾ ਆਈ.ਪੀ.ਐੱਸ. ਡੀ.ਜੀ.ਪੀ.(ਜੇਲਾਂ) ਦੇ ਸਹਿਯੋਗ ਨਾਲ ਸ੍ਰੀ ਹੇਮਕੁੰਟ ਸਾਹਿਬ ਐਜੂਕੇਸ਼ਨਲ ਸੁਸਾਇਟੀ ਵੱਲੋਂ ਸੰਸਥਾ ਦੇ ਚੇਅਰਪਰਸਨ ਜੀਵਨ ਜੋਤ ਕੌਰ ਦੀ ਅਗਵਾਈ ਹੇਠ ਅੱਜ ਸੈਂਟਰਲ ਜੇਲ ਹੁਸ਼ਿਆਰਪੁਰ ਵਿੱਚ ਮਹਿਲਾਂ ਬੰਦੀਆਂ ਨੂੰ ਮੈਨੂਸਟਰੂਅਲ ਹੈਲਥ ਪ੍ਰਤੀ ਜਾਗਰੂਕ ਕਰਨ ਲਈ ਪ੍ਰੋਜੈਕਟ ਈਕੋ ਸੀ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜੇਲਾਂ ਵਿੱਚ ਬੰਦ ਔਰਤ ਕੈਦੀਆਂ ਨੂੰ ਪਹਿਲੀ ਵਾਰ ਮੁੜ ਵਰਤੋਂ ਵਾਲੇ ਸੈਨੇਟਰੀ ਨੈਪਕਿਨ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਗਈ ।

Advertisements

ਇਹ ਸੈਨੇਟਰੀ ਨੈਪਕਿਨ ਵਾਤਾਵਰਣ ਪੱਖੀ ਹਨ । ਇਸ ਯੋਜਨਾ ਹੇਠ ਸੂਬੇ ਦੀਆਂ 15 ਜੇਲਾਂ ਵਿੱਚ ਬੰਦ 1213 ਮਹਿਲਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਹ ਸੈਨੇਟਰੀ ਨੈਪਕਿਨ ਮੁਫਤ ਮੁਹੱਈਆ ਕਰਵਾਏ ਜਾਣਗੇ । ਸੁਸਾਇਟੀ ਦੀ ਮੁਖੀ ਜੀਵਨ ਜੋਤ ਕੌਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਪੰਜਾਬ ਜੀ ਨਾਲ ਇਸ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਅਤ ਉਹਨਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਡੀ.ਜੀ.ਪੀ. ਜੇਲਾਂ ਨੂੰ ਇਸ ਪ੍ਰੋਜੈਕਟ ਨੂੰ ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ ਚਲਾਉਣ ਲਈ ਹਦਾਇਤ ਕੀਤੀ ਗਈ । ਉਹਨਾਂ ਨੇ ਦੱਸਿਆ ਕਿ ਇਸ ਯੋਜਨਾ ਹੇਠ ਜੇਲਾਂ ਵਿੱਚ ਬੰਦ ਔਰਤਾਂ ਨੂੰ ਸਿਹਤ ਪੱਖੋ ਲਾਹੇਵੰਦ ਅਤੇ ਮੁੜ ਵਰਤੋਂ ਵਾਲੇ ਇਹ ਸੈਨੇਟਰੀ ਨੈਪਕਿਨ ਮੁਫਤ ਮੁਹੱਈਆ ਕੀਤੇ ਜਾਣਗੇ । ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸੈਨੇਟਰੀ ਨੈਪਕਿਨ ਮੁਹੱਈਆ ਕਰਨ ਤੋਂ ਪਹਿਲਾਂ ਜੇਲਾਂ ਵਿੱਚ ਬੰਦ ਔਰਤ ਕੈਦੀਆਂ ਨੂੰ ਇੱਕ ਘੰਟੇ ਵਾਸਤੇ ਕਾਊਂਸਲਿੰਗ ਵੀ ਕੀਤੀ ਜਾਵੇਗੀ। ਕਾਊਂਸਲਿੰਗ ਦੌਰਾਨ ਔਰਤਾਂ ਨੂੰ ਪੈਡ ਦੀ ਵਰਤੋਂ ਸਬੰਧੀ ਭਰਮ-ਭੁਲੇਖੇ ਦੂਰ ਕੀਤੇ ਜਾਣਗੇ ।

ਇਹ ਯੋਜਨਾ ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਬੰਦ 152 ਔਰਤ ਕੈਦੀਆਂ ਲਈ ਸ਼ੁਰੂ ਕੀਤੀ ਗਈ ਅਤੇ ਅੱਜ ਸੈਂਟਰਲ ਜੇਲ ਹੁਸ਼ਿਆਰਪੁਰ ਵਿੱਚ ਬੰਦ ਔਰਤ ਕੈਦੀਆਂ ਨੂੰ ਇਹ ਵਾਤਾਵਰਣ ਪੱਖੀ ਪੈਡ ਮੁਹੱਈਆ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜੇਲਾਂ ਵਿੱਚ ਬੰਦ ਔਰਤ ਕੈਦੀਆਂ ਨੂੰ ਇਹ ਪੈਡ ਵੰਡੇ ਜਾਣਗੇ । ਉਹਨਾਂ ਨੇ ਖੁਲਾਸਾ ਕੀਤਾ ਕਿ ਇਹ ਪੈਡ ਭਾਰਤ ਵਿੱਚ ਔਰਤਾਂ ਦੀ ਇੱਕ ਸੁਸਾਇਟੀ ਵੱਲੋਂ ਤਿਆਰ ਕੀਤੇ ਗਏ ਹਨ ਅਤੇ ਇਹਨਾਂ ਨੂੰ ਹੋਰ ਮੁਲਕਾਂ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਹੈ । ਸਿਥੈਟਿਕ ਅਤੇ ਪਲਾਸਟਿਕ ਦੀ ਮੱਦਦ ਨਾਲ ਬਣਾਏ ਡਿਸਪੋਜੇਬਲ ਸੈਨੇਟਰੀ ਪੈਡ ਵਾਤਾਵਰਣ ਪ੍ਰਦੂਸ਼ਣ ਦਾ ਸਬੱਬ ਬਣ ਰਹੇ ਹਨ । ਇਸ ਤੋਂ ਇਲਾਵਾ ਇਸ ਸੰਸਥਾ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਅਮੰਤਰਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਮਿਸ ਆਰਤੀ, ਬਲਜੀਤ ਸਿੰਘ ਘੁੰਮਣ ਡਿਪਟੀ ਸੁਪਰਡੈਂਟ ਜੇਲ ਹੁਸ਼ਿਆਰਪੁਰ ਅਤੇ ਅਮਨਪ੍ਰੀਤ ਸਿੰਘ ਬਰਾੜ ਮੈਨੇਜਿੰਗ ਡਾਇਰੈਕਟਰ ਸੈਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਵੀ ਹਾਜ਼ਰ ਸਨ ।   

LEAVE A REPLY

Please enter your comment!
Please enter your name here