ਪੰਜਾਬ ਰੋਡਵੇਜ਼ ਇੰਮਪਲਾਈਜ਼ ਐਸੋਸਿਏਸ਼ਨ ਨੇ ਸਵ. ਰਤਨ ਚੰਦ ਨੂੰ ਦਿੱਤੀ ਸ਼ਰਧਾਂਜਲੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਪੰਜਾਬ ਰੋਡਵੇਜ਼ ਰਿਟਾਇਡ ਇੰਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ, ਹੁਸ਼ਿਆਰਪੁਰ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਸਾਬਕਾ ਐਸ.ਐਸ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਵ: ਪ੍ਰਧਾਨ (ਬਾਨੀ) ਰਤਨ ਚੰਦ ਭਾਰਦਵਾਜ ਸਾਬਕਾ ਟ੍ਰੈਫਿਕ ਮੈਨੇਜਰ ਦੀ ਤੀਸਰੀ ਬਰਸੀ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਸਵ: ਪ੍ਰਧਾਨ ਭਾਰਦਵਾਜ ਦੇ ਸਪੁੱਤਰ ਰਵਿੰਦਰ ਕੁਮਾਰ ਭਾਰਦਵਾਜ ਲੈਕਚਰਾਰ ਡਾ. ਤਜਿੰਦਰ ਕੁਮਾਰ ਭਾਰਦਵਾਜ ਅਤੇ ਰਿਸ਼ਤੇਦਾਰ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

Advertisements

ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾ ਦਿਲਬਾਗ ਸਿੰਘ ਬਿਹਾਲਾ ਦੀ ਅਚਾਨਕ ਐਂਕਸੀਡੈਂਟ ਵਿੱਚ ਮੌਤ, ਅਵਤਾਰ ਸਿੰਘ ਗਿੱਲ ਸੀਨੀਅਰ ਵਾਈਸ ਪ੍ਰਧਾਨ ਦੀ ਮਾਤਾ ਦਾ ਦਿਹਾਂਤ ਅਤੇ ਨਿਰਮਲ ਸਿੰਘ ਨੰਗਲ ਸੀਨੀਅਰ ਵਾਈਸ ਪ੍ਰਧਾਨ ਦੇ ਵੱਡੇ ਭਰਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਹਾਜਿਰ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਰਤਨ ਚੰਦ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਂਜਲੀ ਦਿੱਤੀ। ਇਸ ਮੀਟਿੰਗ ਵਿੱਚ ਡਿਪੂ ਦੇ ਟ੍ਰੈਫਿਕ ਮੈਨੇਜਰ ਅਨਿਲ ਕੁਮਾਰ ਅਤੇ ਸਾਬਕਾ ਜਨਰਲ ਮੈਨੇਜਰ ਜੋਗਿੰਦਰ ਪਾਲ ਵਿਸ਼ੇਸ਼ ਤੋਰ ਤੇ ਹਾਜਿਰ ਹੋਏ। 

ਮੀਟਿੰਗ ਨੂੰ ਸੰਬੋਧਨ ਕਰਦਿਆ ਸ.ਗਿਆਨ ਸਿੰਘ ਠੱਕਰਵਾਲ ਨੇ ਰਤਨ ਚੰਦ ਭਾਰਦਵਾਜ ਦੇ ਜੀਵਨ ਬਾਰੇ ਅਤੇ ਉਹਨਾਂ ਦੀਆਂ ਇਸ ਜੱਥੇਬੰਦੀ ਲਈ ਕੀਤੀਆਂ ਘਾਲਣਾ ਬਾਰੇ ਚਾਨਣਾ ਪਾਇਆ। ਉਸ ਤੋਂ ਬਾਅਦ ਅੱਜ ਦੀਆਂ ਸਰਕਾਰਾਂ ਵਾਰੇ ਟਾਲ-ਮਟੋਲ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਕਰਦੇ ਸਾਥੀਆਂ ਨੂੰ ਸਰਕਾਰ ਪ੍ਰਤੀ ਬਾਕੀ ਜੱਥੇਬੰਦੀਆਂ ਨਾਲ ਮਿਲਾਪ ਕਰਕੇ ਅੱਗਲੇ ਸ਼ੰਘਰਸ਼ ਲਈ ਤਿਆਰ ਰਹਿਣ ਲਈ ਕਿਹਾ। ਪ੍ਰਧਾਨ ਠੱਕਰਵਾਲ ਸਾਹਿਬ ਨੇ ਸਰਕਾਰ ਤੋਂ ਪੁਰਜੋਰ ਮੰਗ ਵੀ ਕੀਤੀ ਕਿ ਮੁਲਜਮਾਂ ਦੇ ਡੀ.ਏ.ਦੀਆਂ ਡਇਊ ਕਿਸ਼ਤਾਂ ਅਤੇ 22 ਮਹੀਨਿਆਂ ਦਾ ਡੀ.ਏ ਦਾ ਵਕਾਇਆ, ਮੁਲਾਜਮਾਂ ਨੂੰ ਪੱਕਾ ਕਰਨਾ, 2004 ਤੋਂ ਪੁਰਾਣੀ ਪੈਨਸ਼ਨ ਸਕੀਮ ਬੇਹਾਲ ਕਰਨਾ, ਮੈਡੀਕਲ ਕੈਸ਼ਲੈਸ ਸਕੀਮ, ਜਾਰੀ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਜਿਹਨਾਂ ਅਧਿਆਪਕਾਂ ਨੂੰ ਆਪਣੀਆਂ ਹੱਕਾਂ ਦੀ ਖਾਤਰ ਸ਼ੰਘਰਸ਼ ਕਰਦਿਆ ਮੁਅਤਲ ਕੀਤਾ ਗਿਆ ਹੈ ਤੁਰੰਤ ਬਿਹਾਲ ਕੀਤੇ ਜਾਣ ਅਤੇ ਉਹਨਾਂ ਦੀਆਂ ਮੰਗਾਂ ਮਨੀਆਂ ਜਾਣ।

ਮੀਟਿੰਗ ਨੂੰ ਸੰਬੋਧਨ ਕਰਦਿਆ ਟ੍ਰੈਫਿਕ ਮੈਨੇਜਰ ਅਨਿਲ ਕੁਮਾਰ ਨੇ ਸਾਬਕਾ ਟ੍ਰੈਫਿਕ ਮੈਨੇਜਰ ਰਤਨ ਚੰਦ ਭਾਰਦਵਾਜ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਇਹ ਜੱਥੇਬੰਦੀ ਉਹਨਾਂ ਦੀ ਦੇਣ ਹੈ। ਅਸੀਂ ਸਾਰੇ ਉਹਨਾਂ ਦੀ ਚਲਾਈ ਜੱਥੇਬੰਦੀ ਨੂੰ ਦਿਨ ਦੁਗਣੀ ਅਤੇ ਰਾਤ ਚੋਗਣੀ ਤਰੱਕੀ ਤੇ ਲਿਜਾਵਾਗੇ।ਮੀਟਿੰਗ ਨੂੰ ਸੰਬੋਧਨ ਕਰਦਿਆ ਚੈਅਰਮੇਨ ਰਣਜੀਤ ਸਿੰਘ ਮੁਲਤਾਨੀ ਸਾਬਕਾ ਐਸ.ਐਸ ਨੇ ਵੀ ਰਤਨ ਚੰਦ ਭਾਰਦਵਾਜ ਦੇ ਨਾਲ ਕੰਮ ਕਰਨ ਬਾਰੇ ਚਾਨਣਾ ਪਾਇਆ ਕਿ ਉਹਨਾ ਦਾ ਸੁਭਾਅ ਹਰ ਵਰਕਰ ਦਾ ਕੰਮ ਕਰਨ ਤੇ ਅਨੋਖਾ ਹੀ ਸੀ। ਚਾਹੇ ਵਰਕਰ ਕਿਸੇ ਵੀ ਜੱਥੇਬੰਦੀ ਦਾ ਹੋਵੇ ਹਰੇਕ ਦਾ ਪਹਿਲ ਦੇ ਅਧਾਰ ਤੇ ਕੰਮ ਕਰਵਾਉਂਦੇ ਸੀ। ਇਸ ਤੋਂ ਇਲਾਵਾ ਗਿਆਨ ਸਿੰਘ ਭੂਲੇਠੂ ਜਨਰਲ ਸਕੱਤਰ ਨੇ ਵੀ ਉਹਨਾਂ ਦੇ ਨਾਲ ਕੀਤੇ ਕੰਮ ਦਾ ਤਜਰਬਾ ਦੱਸਿਆ, ਉਹਨਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ।

ਇਹਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਗੜਸ਼ੰਕਰੀ ਜਨਰਲ ਸਕੱਤਰ ਨੰਗਲ ਅਤੇ ਗੁਰਮੀਤ ਸਿੰਘ ਆਫਿਸ ਸਕੱਤਰ, ਪੰਜਾਬ ਰੋਡਵੇਜ ਨੰਗਲ, ਅਵਤਾਰ ਸਿੰਘ ਝਿੱਗੜ, ਸੀਨੀਅਰ ਵਾਇਸ ਪ੍ਰਧਾਨ, ਗੁਰਬਖਸ਼ ਸਿੰਘ ਮਨਕੋਟੀਆ, ਸਟੇਜ ਸਕੱਤਰ, ਰਣਜੀਤ ਕੁਮਾਰ ਸ਼ਰਮਾ, ਕੁਲਭੁਸ਼ਨ ਪ੍ਰਕਾਸ਼ ਸਿੰਘ ਸੈਣੀ, ਵੀਰ ਸਿੰਘ ਵੀਰ ਜਲੰਧਰ, ਕੁਲਦੀਪ ਸਿੰਘ ਐਨ.ਐਰ.ਆਈ. ਬਾਬਾ ਸੰਸਾਰ ਸਿੰਘ ਸਰਪਲਸ, ਪੰਡਿਤ ਜਗਦੀਸ਼ ਲਾਲ ਐਸ.ਐਸ., ਪਰਮਜੀਤ ਬਿਹਾਲਾ, ਕਮਲਜੀਤ ਕੈਸ਼ੀਅਰ, ਇੰਦਰਮੋਹਨ ਬਾਲੀ, ਯੋਧ ਸਿੰਘ, ਬਲਵਿੰਦਰ ਸਿੰਘ ਭਾਮ, ਮਹਿੰਦਰ ਕੁਮਾਰ, ਸੁਰਿੰਦਰ ਕੁਮਾਰ ਸੈਣੀ, ਸ਼੍ਰੀ ਹਰਮੇਸ਼ ਲਾਲ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here