ਸਹਾਇਕ ਕਮਿਸ਼ਨਰ ਹੀਰ ਨੇ ਵੋਟਰ ਜਾਗਰੂਕਤਾ ਰੱਥ ਨੂੰ ਦਿੱਤੀ ਹਰੀ ਝੰਡੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ-41 ਉੜਮੁੜ ਦੇ ਸਮੂਹ ਵੋਟਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਬਾਰੇ ਜਾਗਰੂਕ ਲਈ ਵੋਟਰ ਜਾਗਰੂਕਤਾ ਰੱਥ ਨੂੰ ਰਵਾਨਾ ਕੀਤਾ ਗਿਆ।

Advertisements

ਸਹਾਇਕ ਕਮਿਸ਼ਨਰ (ਜ) ਰਣਦੀਪ ਸਿੰਘ ਹੀਰ ਨੇ ਰੱਥ ਨੂੰ ਹਰੀ ਝੰਡੀ ਦਿੰਦਿਆਂ ਦੱਸਿਆ ਕਿ ਨੌਜਵਾਨ ਵਰਗ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਹ ਵੋਟਰ ਜਾਗਰੂਕਤਾ ਰੱਥ ਹਲਕੇ ਦੇ ਸਾਰੇ ਪਿੰਡਾਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਬਾਰੇ ਜਾਣਕਾਰੀ ਮੁਹੱਈਆ ਕਰਵਾਏਗਾ। ਇਸ ਮੌਕੇ ਉਂਕਾਰ ਸਿੰਘ, ਰਮਨਦੀਪ, ਸੁਖਜੀਤ ਸਿੰਘ, ਹਰਸ਼ ਕੁਮਾਰ, ਲੋਕੇਸ਼ ਸ਼ਰਮਾ ਹਾਜ਼ਰ ਸਨ। 

LEAVE A REPLY

Please enter your comment!
Please enter your name here