ਪ੍ਰਧਾਨਮੰਤਰੀ ੳੱਜਵਲਾ ਯੋਜਨਾਂ ਤਹਿਤ ਮੇਅਰ ਨੇ 10 ਪਰਿਵਾਰਾਂ ਨੂੰ ਦਿੱਤੇ ਮੁਫਤ ਗੈਸ ਸਿਲੰਡਰ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਉੱਜਵਲਾ ਯੋਜਨਾਂ ਤਹਿਤ ਅੱਜ ਸੁਖੀਆਬਾਦ ਵਿਖੇ ਇੱਕ ਸਮਾਗਮ ਦੌਰਾਨ ਨਗਰ ਨਿਗਮ ਮੇਅਰ ਸ਼ਿਵ ਸੂਦ ਨੇ 10 ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਦੇ ਕੁਨੈਕਸ਼ਨ ਵੰਡੇ। ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਰੀਬ ਪਰਿਵਾਰਾਂ ਨੂੰ ਧਿਆਨ ਵਿਚ ਰੱਖ ਕੇ ਉਹਨਾਂ ਨੂੰ ਮੁਫਤ ਕੁਨੈਕਸ਼ਨ ਅਤੇ ਸਿਲੰਡਰ ਦੇਣ ਦੀ ਸਕੀਮ ਚਲਾਈ ਹੈ। ਜਿਸ ਤਹਿਤ ਆਰਥਿਕ ਰੂਪ ਵਿਚ ਕਮਜੋਰ ਪਰਿਵਾਰਾਂ ਨੂੰ 5 ਕਰੋੜ ਤੋਂ ਜਿਆਦਾ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਉੱਜਵਲਾ ਯੋਜਨਾਂ ਤਹਿਤ ਤਿੰਨ ਸਾਲ ਵਿਚ ਜਿੰਨੇ ਗੈਸ ਕੁਨੈਕਸ਼ਨ ਦਿੱਤੇ ਗਏ ਹਨ।

Advertisements

ਉਹਨਾਂ ਗੈਸ ਕੁਨੈਕਸ਼ਨ ਅਜਾਦੀ ਤੋਂ ਬਾਅਦ ਹੁਣ ਤੱਕ ਨਹੀਂ ਦਿੱਤੇ ਗਏ ਹਨ ਇਸ ਵੇਲੇ ਰਸੋਈ ਗੈਸ ਦੀ ਕਵਰੇਜ਼ 90 ਪ੍ਰਤਿਸ਼ਤ ਤੋਂ ਜਿਆਦਾ ਹੋ ਗਈ ਹੈ ਅਤੇ  ਜਲਦ ਹੀ ਇਸ ਨੂੰ 100 ਪ੍ਰਤਿਸ਼ਤ ਤੱਕ ਪਹੁੰਚਾਇਆ ਜਾਵੇਗਾ ਅਤੇ ਰਹਿੰਦੇ ਗਰੀਬ ਪਰਿਵਾਰਾਂ ਨੂੰ ਵੀ ਰਸੋਈ ਗੈਸ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਉੱਜਵਲਾ ਯੋਜਨਾਂ ਤਹਿਤ ਦੇਸ਼ ਵਿਸ਼ਵ ਭਰ ਵਿਚ ਰਸੋਈ ਗੈਸ ਦੀ ਖਪਤ ਵਿਚ ਦੂਸਰੇ ਨੰਬਰ ਤੇ ਆ ਗਿਆ ਹੈ। ਉਹਨਾਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਗਰੀਬ ਪਰਿਵਾਰਾ ਦੀ ਸਹੂਲਤ ਲਈ ਬੀਮਾ ਯੋਜਨਾਂ ਸ਼ੁਰੂ ਕੀਤੀ ਹੈ ਜਿਸ ਤਹਿਤ 12 ਰੁਪਏ ਸਾਲ ਦੇ ਨਾਲ 2 ਲੱਖ ਰੁਪਏ ਦਾ ਬੀਮਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਤੇ ਵਿਕਰਮ ਸਿੰਘ ਪਟਿਆਲ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾਂ ਤਹਿਤ ਗੈਸ ਦਾ ਕੁਨੈਕਸ਼ਨ ਲੈਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਸਰਬਜੀਤ ਸਿੰਘ, ਕੇਵਲ ਠਾਕੁਰ, ਵਿਵੇਕ ਠਾਕੁਰ ਅਤੇ ਰੀਟਾ ਕੁਮਾਰੀ ਵੀ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here