ਪ੍ਰਵਾਸੀ ਭਾਰਤੀਆਂ ਨੇ ਸਰਕਾਰੀ ਸਕੂਲ ਨਗਦੀਪੁਰ ਨੂੰ ਆਰ.ਓ ਭੇਂਟ ਕੀਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਡਾ. ਮਮਤਾ। ਸਰਕਾਰੀ ਐਲੀਮੈਂਟਰੀ ਸਕੂਲ ਨਗਦੀਪੁਰ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅਗੇ ਵਧ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਅਧਿਆਪਕਾ ਰਿੰਪੀ ਵਲੋਂ ਲਛਮਣ ਰੱਤੂ, ਕੇਵਲ ਕੌਰ ਰੱਤੂ ਆਸਟ੍ਰੇਲਿਆ, ਹਰਜਿੰਦਰ ਸਿੰਘ ਆਸਟ੍ਰੇਲੀਆ ਵਲੋਂ ਸਕੂਲ ਨੂੰ ਆਰ.ਓ ਸਿਸਟਮ ਤੇ ਸਕੂਲ ਨੂੰ ਰੰਗ ਰੋਗਨ ਕਰਵਾਉਣ ਦੀ ਸੇਵਾ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਆਪਣੇ ਪਿੰਡ ਦੇ ਸਕੂਲ ਨਾਲ ਬਹੁਤ ਪਿਆਰ ਹੈ ਤੇ ਉਹ ਸਮੇਂ ਸਮੇਂ ਤੇ ਸਕੂਲ ਦੀ ਤਰੱਕੀ ਲਈ ਉਪਰਾਲੇ ਕਰਦੇ ਰਹਿੰਦੇ ਹਨ।

Advertisements

ਉਹਨਾਂ ਵਲੋਂ ਸਕੂਲ ਦੇ ਵਿਦਿਆਰਥੀਆਂ ਦੇ ਪੀਣ ਲਈ ਸ਼ੁੱਧ ਪਾਣੀ ਲਈ ਆਰ.ਓ ਸਿਸਟਮ ਲਗਵਾ ਕੇ ਦਿੱਤਾ ਗਿਆ ਹੈ ਤੇ ਸਕੂਲ ਦੀ ਬਨਾਵਟ ਵਧੀਆ ਬਣਾਉਣ ਲਈ ਰੰਗ ਰੋਗਨ ਦੀ ਸੇਵਾ ਕੀਤੀ ਗਈ ਹੈ। ਇਸ ਲਈ ਉਹ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕਰਦੇ ਹਨ ਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਉਹ ਇਸ ਤਰਾਂ ਸਕੂਲ ਦੀ ਤਰੱਕੀ ਲਈ ਯੋਗਦਾਨ ਕਰਦੇ ਰਹਿਣਗੇ। ਇਸ ਮੌਕੇ ਹਰਬੰਸ ਸਿੰਘ, ਦਲਵਿੰਦਰ ਸਿੰਘ, ਐਸ.ਐ.ਸੀ ਚੇਅਰਮੈਨ ਪਵਨ ਕੁਮਾਰ, ਅਧਿਆਪਕਾ ਰਿੰਪੀ, ਹਰਜਿੰਦਰ ਕੌਰ ਹਾਜਰ ਸਨ। 

LEAVE A REPLY

Please enter your comment!
Please enter your name here