ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ, ਲਏ 14 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਲਗਾਤਾਰ ਮਿਲਾਵਟ ਖੋਰਾ ਤੇ ਨਕੇਲ ਕੱਸਣ, ਲੋਕਾਂ ਨੂੰ ਸਾਫ-ਸੁਥਰਾ ਅਤੇ ਮਿਆਰੀ ਖੁਰਾਕ ਮੁਹਈਆਂ ਕਰਵਾਉਣ ਦੇ ਮੱਦੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਦੀ ਅਗਵਾਈ ਹੇਠ ਟੀਮ ਵੱਲੋ ਵੱਖ-ਵੱਖ ਖੇਤਰਾਂ ਦਾ ਦੋਰਾਂ ਕਰਕੇ ਦੁੱਧ ਦੇ 6 ਸੈਂਪਲ, ਦੇਸੀ ਘਿਊ ਦਾ 1, ਸਰੋ ਦਾ ਤੇਲ, ਗੁੜ, ਕਾਲੇ ਚਨੇ, ਟਮਾਟੋ-ਸੋਸ, ਰਸਗੁਲੇ ਅਤੇ ਸੋਮੋਸੇ ਦੇ ਇਕ ਸੈਂਪਲ ਸਮੇਤ 14 ਸੈਂਪਲ ਇਕੱਤਰ ਕੀਤੇ ਗਏ ਜੋ ਅਗਲੀ ਕਾਰਵਾਈ ਹੇਠ ਫੂਡ ਟਰੈਟਿੰਗ ਲੈਬ ਨੂੰ ਅਗਲੇਰੀ ਕਾਰਵਾਈ ਹੇਠ ਭੇਜ ਦਿੱਤੇ ਗਏ ਹਨ।

Advertisements

ਇਸ ਮੋਕੇ ਉਹਨਾਂ ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ ਅਤੇ ਮਿਆਰੀ ਵਸਤਾਂ ਵੇਚਣ ਦੀ ਹਦਾਇਤਾਂ ਕੀਤੀ ।ਇਸ ਮੋਕੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਤਹਿਤ ਖਾਣ ਵਾਲੀਆਂ ਵਸਤਾਂ ਵੇਚਣ, ਸਟੋਰ ਕਰਨ ਦੀਆਂ ਦੁਕਾਨਾ ਦਾ ਰਜਿਸਟਰਡ ਹੋਣਾ ਲਾਜਮੀ ਹੈ। ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਦੁਕਾਨਦਾਰ ਜਾ ਖਾਣ-ਪੀਣ ਵਾਲੀ ਵਸਤੂਆ ਦਾ ਵਿਕਰੇਤਾ  ਐਕਟ ਤਹਿਤ ਰਿਜਟਰਡ ਜਾ ਲਾਈਸੇਂਸ ਧਾਰਕ ਨਹੀ ਹੁੰਦਾ ਤਾਂ ਉਸਨੂੰ 6 ਮਹੀਨੇ ਤੋਂ 1 ਸਾਲ ਦੀ ਕੈਦ ਜਾਂ 5 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਇਸ ਤਰਾਂ ਖੁਲੇ ਮਸਾਲੇ, ਹਲਦੀ, ਖੁਲਾ ਘਿਉ  ਜਾਂ  ਹੋਰ  ਖਾਦ ਪਦਾਰੱਥ ਵੇਚਣ ਤੇ ਸਖਤ ਮਨਾਂਹੀ ਹੈ । ਹੋਟਲਾਂ ਦੀਆਂ ਰਸੋਈਆਂ ਵਿੱਚ ਕੰਮ ਕਰਨ ਵਾਲੇ ਕਾਮਿਆ ਦਾ ਸਾਲ ਵਿੱਚ ਇੱਕ ਵਾਰ ਮੈਡੀਕਲ ਚੈਕਅਪ ਕਰਵਾਉਣ, ਖਾਣਾ-ਬਣਾਉਣ ਅਤੇ ਪਰੋਸਣ ਸਮੇ ਦਸਤਨੇ ਤੇ ਸਿਰ ਤੇ ਕੈਪ ਪਹਿਨਣ ਦੀ ਹਦਾਇਤ ਕੀਤੀ । ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਿਲਵਟ ਖੋਰਾ ਨੂੰ ਚੇਤਾਵਨੀ ਦਿੱਤੀ, ਤੇ ਮਿਲਵਾਟ ਖੋਰੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ ਅਪੀਲ ਕੀਤੀ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਦੀ ਵਧੀਆ ਕਾਰਗੁਜਾਰੀ ਪੇਸ਼ ਕੀਤੀ ਜਾਵੇ। ਇਸ ਮੋਕੇ ਟੀਮ ਵਿੱਚ ਫੂਡ ਅਫਸਰ ਰਮਨ ਵਿਰਦੀ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ,  ਅਸ਼ੋਕ ਕੁਮਾਰ, ਨਰੇਸ਼ ਕੁਮਾਰ ਤੇ ਰਾਮ ਲੁਭਾਇਆ ਵੀ ਮੌਜੂਦ ਸਨ । 

LEAVE A REPLY

Please enter your comment!
Please enter your name here