ਕਟਾਰੀਆਂ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਰੌਜਾ ਸ਼ਰੀਫ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਉੂਧੋ ਸ਼ਾਹ ਚਿਸ਼ਤੀ ਕਟਾਰੀਆਂ ਸ਼ਰੀਫ ਦਰਬਾਰ ਕਟਾਰੀਆਂ ਵਿਖੇ ਬਾਬਾ ਉੂਧੋ ਸ਼ਾਹ ਚਿਸ਼ਤੀ ਜੀ ਦਾ ਸਲਾਨਾ ਜੋੜਮੇਲਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ।

Advertisements

ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ, ਬੱਬੂ ਖਾਨ, ਸਰਬਜੀਤ ਸਰਬ, ਗੁਰਪਾਲ ਰਾਣਾ, ਮੁਹੰਮਦ ਬੂਟਾ ਖਾਨ,  ਕੌਰ ਸਿਸਟਰਜ਼, ਮੋਹਨ ਮਾਹੀ ਵਲੋਂ ਪੀਰਾਂ ਦੀ ਯਾਦ ਵਿੱਚ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਵਲੋਂ ਪੰਜਾਬ ਪ੍ਰਸਿੱਧ ਸੂਫੀ ਗਾਇਕ ਬੂਟਾ ਮੁਹੰਮਦ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ। 

LEAVE A REPLY

Please enter your comment!
Please enter your name here