ਬਾਗਪੁਰ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਆਯੋਜਿਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਸਿਹਤ ਦਿਵਸ ਮੌਕੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਇੰ: ਪੀ.ਐਚ.ਸੀ. ਚੱਕੋਵਾਲ ਜੀ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਵਿਖੇ ਸਕੂਲ ਦੇ ਪਿੰਸੀਪਲ ਪਰਮਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਸੈਮੀਨਾਰ ਦਾ ਆਯੋਜਨ ਮਦਰ ਮੈਰੀ ਨਰਸਿੰਗ ਇੰਸਟੀਚਿਊਟ ਦਿਓਵਾਲ ਰੋਡ ਨਸਰਾਲਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਪਿੰ੍ਰਸੀਪਲ ਨਰਸਿੰਗ ਇੰਸਟੀਚਿਊਟ ਮੰਜੂ ਚਾਵਲਾ, ਬੀ.ਈ.ਈ. ਰਮਨਦੀਪ ਕੌਰ, ਅਸ਼ਵਨੀ ਕੁਮਾਰ, ਹੈਲਥ ਇੰਸਪੈਕਟਰ ਮਨਜੀਤ ਸਿੰਘ ਅਤੇ ਬਲਜੀਤ ਸਿੰਘ, ਐਲ.ਐਚ.ਵੀ. ਕਮਲਾ ਦੇਵੀ, ਸੀ.ਐਚ.ਓ. ਤਰੁਣਜੀਤ ਕੁਮਾਰ, ਟਿਊਟਰ ਨੇਹਾ ਸ਼ਰਮਾ ਤੇ ਰਣਦੀਪ ਕੌਰ, ਮੇਲ ਵਰਕਰ ਜਸਪ੍ਰੀਤ ਸਿੰਘ, ਏ.ਐਨ.ਐਮ. ਰਜਿੰਦਰ ਸੈਣੀ, ਸਕੂਲ ਦੇ ਸਟਾਫ ਮੈਂਬਰ ਅਤੇ ਵਿਦਆਰਥੀ ਸ਼ਾਮਿਲ ਹੋਏ।

Advertisements

ਸੈਮੀਨਾਰ ਦਾ ਆਗਾਜ ਨਰਸਿੰਗ ਵਿਦਿਆਰਥਣਾ ਦੁਆਰਾ ਹੱਥ ਧੌਣ ਦੇ ਵਿਗਆਨਕ ਢੰਗ ਬਾਰੇ ਬਹੁਤ ਹੀ ਕਲਾਤਮਕ ਢੰਗ ਨਾਲ ਸਕੂਲ ਦੇ ਵਿਦਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਖਾਣ ਪੀਣ ਦੀ ਚੰਗੀਆਂ ਆਦਤਾਂ ਅਪਣਾਉਣ, ਨਸ਼ਿਆਂ ਤੋ ਦੂਰ ਰਹਿਣ ਆਦਿ ਨਾਟਕ ਰਾਹੀਂ ਅਤੇ ਭਾਸ਼ਨ ਰਾਹੀਂ ਵਿਦਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਨਰਸਿੰਗ ਵਿਦਆਰਥਣਾਂ ਵੱਲੋ ਸਿਹਤ ਸੰਬੰਧੀ ਵਿਸ਼ਆਂ ਬਾਰੇ ਪ੍ਰੇਰਿਤ ਕਰਦੇ ਪੋਸਟਰਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।  ਜਾਗਰੂਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਸ਼ਬਦ ਤੋਂ ਭਾਵ ਸਿਰਫ਼ ਸਰੀਰਕ ਸਿਹਤ ਨਹੀਂ ਲਿਆ ਜਾ ਸਕਦਾ। ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ, ਸਮਾਜਿਕ ਸਿਹਤ ਅਤੇ ਆਰਥਿਕ ਸਿਹਤ ਦਾ ਵੀ ਬਹੁਤ ਮਹੱਤਵ ਹੈ। ਪਰ ਅਯੋਕੇ ਸਮੇਂ ਦੀ ਬਦਲਦੀ ਅਤੇ ਗਲਤ ਜੀਵਨਸ਼ੈਲੀ, ਖਾਨਪਾਨ ਅਤੇ ਵੱਧਦੇ ਕੰਮ ਕਾਜ ਦੇ ਦਬਾਅ ਕਾਰਣ ਕਿਸੇ ਵਿਅਕਤੀ ਨੂੰ ਹਰ ਪੱਖੋਂ ਸਿਹਤਮੰਦ ਕਹਿਣਾ ਬਹੁਤ ਹੀ ਮੁਸ਼ਕਲ ਹੈ। ਬਲਦੀ ਜੀਵਨਸ਼ੈਲੀ ਕਾਰਣ ਹੋਣ ਵਾਲੀਆਂ ਲਾਈਫ਼ ਟਾਈਮ ਬੀਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਦੀ ਜਰੂਰਤ ਹੈ।

ਇਸੇ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ ਕਿਸੇ ਗੰਭੀਰ ਬੀਮਾਰੀ ਨਾਲ ਸਬੰਧਿਤ ਵਿਸ਼ਆਂ ਨੂੰ ਵਿਸ਼ਵ ਸਿਹਤ ਦਿਵਸ ਦਾ ਵਿਸ਼ਾ ਬਣਾਇਆ ਜਾਂਦਾ ਹੈ। ਇਸੇ ਤਹਿਤ ਇਸ ਸਾਲ ਸਿਹਤ ਦਿਵਸ ਦਾ ਥੀਮ ‘ਵਿਸ਼ਵਵਿਆਪੀ ਸਿਹਤ ਕਵਰੇਜ਼, ਹਰ ਇੱਕ ਨੂੰ, ਹਰ ਥਾਂ’ਰੱਖਿਆ ਗਿਆ ਹੈ। ਜਿਸਦਾ ਮੁੱਖ ਟੀਚਾ ਹੈ ਕਿ ਵਧੀਆ ਸਿਹਤ ਸੇਵਾਵਾਂ ਹਰ ਇੱਕ ਨੂੰ ਹਰ ਥਾਂ ਤੇ ਉਪਰਲਬਧ ਹੋਣ ਅਤੇ ਆਪਣੀ ਸਿਹਤ ਪ੍ਰਤੀ ਵੀ ਹਰ ਕੋਈ ਜਾਗਰੂਕ ਹੋਵੇ। ਉਹਨਾਂ ਕਿਹਾ ਕਿ ਵੱਧੀਆ ਜੀਵਨਸ਼ੈਲੀ ਲਈ ਜਰੂਰੀ ਹੈ ਕਿ ਆਪਣੀਆਂ ਸ਼ਰੀਰਕ ਗਤੀਵਿਧੀਆਂ ਵਿੱਚ ਵਾਧਾ ਕੀਤਾ ਜਾਵੇ, ਰੋਜ਼ਾਨਾ ਘੱਟੋ ਘੱਟ 30 ਤੋਂ 45 ਮਿੰਨਟ ਦੀ ਸੈਰ ਕੀਤੀ ਜਾਵੇ, ਫਾਰਸਟ ਫੂਡ ਤੇ ਬੇਕਰੀ ਪਦਾਰਥਾਂ ਦੀ ਬਜਾਏ ਫਲਾਂ ਅਤੇ ਹਰੀ ਪੱਤੇਦਾਰ ਸਬਜੀਆਂ ਦੀ ਵਰਤੋ ਕੀਤੀ ਜਾਵੇ ਅਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ।ਹਰ ਇੱਕ ਵਿਅਕਤੀ ਸਿਹਤਮੰਦ ਜੀਵਨ ਜੀ ਸਕੇ, ਵੱਧੀਆ ਜੀਵਨਸ਼ੈਲੀ ਪ੍ਰਤੀ ਜਾਗਰੂਕ ਹੋਵੇ। ਅੰਤ ਵਿੱਚ ਸਕੂਲ ਪ੍ਰਬੰਧਨ ਵੱਲੋਂ ਸਿਹਤ ਵਿਭਾਗ ਦੀ ਟੀਮ ਅਤੇ ਮਦਰ ਮੈਰੀ ਇੰਸਟੀਚਿਊਟ ਦਾ ਵਿਦਆਰਥੀਆਂ ਨੂੰ ਸਿਹਤ ਬਾਰੇ ਜਾਗਰੂਕ ਕਰਨ ਲਈ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here