ਨੇਗੀ ਨੂੰ ਬਣਾਇਆ ਲੋਕ ਇਨਸਾਫ ਪਾਰਟੀ ਤਲਵਾੜਾ ਦਾ ਯੂਥ ਪ੍ਰਧਾਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),  ਰਿਪੋਰਟ- ਜਤਿੰਦਰ ਪ੍ਰਿੰਸ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਨਿਰਦੇਸ਼ ਤੇ ਘਰ-ਘਰ ਚਲੋ ਅਨੁਸਾਰ ਪਾਰਟੀ ਦੀ ਭਰਵੀਂ ਮੀਟਿੰਗ ਤਲਵਾੜਾ ਤੇ ਪਿੰਡ ਨੰਗਲ ਖਨੌੜਾ ਵਿਖੇ ਹੋਈ। ਇਸ ਮੌਕੇ ਬੋਲਦੇ ਹੋਏ ਜਿਲਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਸਾਰੇ ਧਰਮਾਂ ਤੇ ਸਾਰੇ ਵਰਗਾ ਦੀ ਪਾਰਟੀ ਹੈ, ਪਾਰਟੀ ਦਾ ਸਿਧਾਂਤ ਏਕ ਪਿਤਾ,  ਏਕਸ ਕੇ ਹਮ ਬਾਰਿਕ ਹੈ।

Advertisements

ਪਾਰਟੀ ਨੇ ਹਮੇਸ਼ਾ ਹੀ ਭ੍ਰਿਸ਼ਟਾਚਾਰ, ਜਬਰ, ਜ਼ੁਲਮ, ਨਸ਼ਾ, ਬੇਰੋਜਗਾਰੀ ਤੇ ਧੱਕੇਸ਼ਾਹੀ ਵਿਰੁੱਧ ਡੱਟ ਕੇ ਜੰਗ ਲੜੀ ਹੈ ਤੇ ਲੜਦੀ ਰਹੇਗੀ, ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀ.ਡੀ.ਏ. ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਲੋਕਾ ਦੀ ਹਕ, ਸੱਚ ਦੀ ਅਵਾਜ ਪਾਰਲੀਮੈਂਟ ਤੱਕ ਪੁੱਜ ਸਕੇ। ਇਸ ਮੌਕੇ ਤੇ ਪ੍ਰਕਾਸ਼ ਚੰਦ, ਸਨੇਹ ਲਤਾ, ਜੱਸੀ ਹੀਰ, ਅਮਿਤ ਰਾਜਪੂਤ, ਅਮਿਤ ਵਸ਼ਿਸ਼ਟ, ਅਜੈ ਪਾਲ, ਕਰਨ ਸੰਦਲ, ਰਜਤ ਰਾਜਪੂਤ, ਪ੍ਰਿਯੰਕਾ ਸੰਦਲ, ਕਰਨ ਸ਼ਰਮਾ, ਪਿਆਰੇ ਲਾਲ, ਬ੍ਰਿਜ ਸ਼ਰਮਾ, ਮੁਨੀਸ਼ ਤੇ ਸੌਰਵ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋਏ।

ਕਰਨ ਕੁਮਾਰ ਨੇਗੀ ਨੂੰ ਯੂਥ ਪ੍ਰਧਾਨ ਲੋਕ ਇਨਸਾਫ ਪਾਰਟੀ ਤਲਵਾੜਾ ਤੇ ਸੁਨੀਲ ਕੁਮਾਰ ਭਵਨੋਰ ਨੂੰ ਸੀਨੀਅਰ ਮੀਤ ਪ੍ਰਧਾਨ ਲੋਕ ਇਨਸਾਫ ਪਾਰਟੀ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪੀ.ਡੀ.ਏ. ਮੈਂਬਰ ਹਰਦੇਵ ਸਿੰਘ ਕੌਂਸਲ, ਦਿਹਾਤੀ ਪ੍ਰਧਾਨ ਹਰਮਿੰਦਰ ਸਿੰਘ, ਇਕਨਾਮ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ ਆਦਿ ਹਾਜਰ ਸਨ।

LEAVE A REPLY

Please enter your comment!
Please enter your name here