ਠੇਕੇਦਾਰ ਭੁੱਲੇਵਾਲ ਰਾਠਾਂ ਨੇ ਯੂਥ ਅਕਾਲੀ ਦਲ ਦੇ ਨਵੇਂ ਬਣੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪਾਰਟੀ ਹਾਈਕਮਾਨ ਵੱਲੋਂ ਨੌਜਵਾਨ ਆਗੂਆਂ ਦਲਬੀਰ ਸਿੰਘ ਨੂੰ ਯੂਥ ਅਕਾਲੀ ਦਲ ਦਾ ਦੋਆਬਾ ਜ਼ੋਨ ਦਾ ਮੀਤ ਪ੍ਰਧਾਨ ਅਤੇ ਪਰਮਿੰਦਰ ਸਿੰਘ ਡੋਲਣਵਾਲ ਨੂੰ ਦੋਆਬਾ ਜ਼ੋਨ ਦਾ ਸਕੱਤਰ ਬਣਾਏ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਜਥੇਬੰਦੀ ਵੱਲੋਂ ਜ਼ਿਲਾ ਪ੍ਰਧਾਨ ਦਿਹਾਤੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਹੈ, ਜਿਸ ਵਿੱਚ ਨਿਸ਼ਕਾਮ ਰੂਪ ਵਿੱਚ ਸੇਵਾ ਕਰਨ ਵਾਲਿਆਂ ਨੂੰ ਹਮੇਸ਼ਾ ਮਾਣ ਸਤਿਕਾਰ ਮਿਲਦਾ ਆਇਆ ਹੈ, ਇਸ ਕੜੀ ਵਿੱਚ ਪਾਰਟੀ ਨੇ ਇਮਾਨਦਾਰ, ਬੇਦਾਗ ਤੇ ਨਿਧੱੜਕ ਨੌਜਵਾਨ ਆਗੂਆਂ ਦਲਬੀਰ ਸਿੰਘ ਨੂੰ ਯੂਥ ਅਕਾਲੀ ਦਲ ਦਾ ਦੋਆਬਾ ਜ਼ੋਨ ਦਾ ਮੀਤ ਪ੍ਰਧਾਨ ਅਤੇ ਪਰਮਿੰਦਰ ਸਿੰਘ ਡੋਲਣਵਾਲ ਨੂੰ ਦੋਆਬਾ ਜ਼ੋਨ ਦਾ ਸਕੱਤਰ ਨਿਯੁਕਤ ਕੀਤਾ, ਜਿਨਾਂ ਨੇ ਹਮੇਸ਼ਾ ਪਾਰਟੀ ਦੀ ਮਜਬੂਤੀ ਲਈ ਨਿਸ਼ਕਾਮ ਰੂਪ ‘ਚ ਜ਼ਿਲਾ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ।

Advertisements

ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇਨਾਂ ਨਿਯੁਕਤੀ ਲਈ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਨਿਰਦੇਸ਼ ਦਿੱਤਾ ਕਿ ਸਾਰੇ ਨਵੇਂ ਪੁਰਾਣੇ ਨੌਜਵਾਨ ਆਗੂਆਂ ਨੂੰ ਨਾਲ ਲੈ ਕੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣ। ਭੁੱਲੇਵਾਲ ਰਾਠਾਂ ਨੇ ਨਵੀਆਂ ਨਿਯੁਕਤੀਆਂ ਹਾਸਿਲ ਕਰਨ ਵਾਲੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਕਮਰ ਕੱਸ ਲੈਣ ਤੇ ਇੱਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੁਚਾਉਣ ਲਈ ਹੰਭਲਾ ਮਾਰਨ। ਇਸ ਮੌਕੇ ਨਵਨਿਯੁਕਤ ਆਗੂਆਂ ਦਲਬੀਰ ਸਿੰਘ ਯੂਥ ਅਕਾਲੀ ਦਲ ਦਾ ਦੋਆਬਾ ਜ਼ੋਨ ਮੀਤ ਪ੍ਰਧਾਨ ਅਤੇ ਪਰਮਿੰਦਰ ਸਿੰਘ ਡੋਲਣਵਾਲ ਨੂੰ ਦੋਆਬਾ ਜ਼ੋਨ ਸਕੱਤਰ ਬਣਾਏ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਜਥੇਬੰਦੀ ਵੱਲੋਂ ਜ਼ਿਲਾ ਪ੍ਰਧਾਨ ਦਿਹਾਤੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਸਦਰ ਪ੍ਰਧਾਨ ਸਤਨਾਮ ਸਿੰਘ, ਸਰਕਲ ਜਹਾਨਖੇਲਾਂ ਪ੍ਰਧਾਨ ਜਗਤਾਰ ਸਿੰਘ, ਜ਼ਿਲਾ ਸਕੱਤਰ ਜਸਵਿੰਦਰ ਸਿੰਘ ਛਾਉਣੀ ਕਲ਼ਾਂ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਡਾ.ਸੁਰਿੰਦਰ ਸਿੰਘ ਦਰਦੀ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਭੀਲੋਵਾਲ, ਬਲਵਿੰਦਰ ਸਿੰਘ ਸੈਣੀ ਸ਼ੇਰਗੜ ਪ੍ਰਧਾਨ ਕਿਸਾਨ ਵਿੰਗ ਸਰਕਲ ਸਦਰ, ਸੁੱਚਾ ਸਿੰਘ ਧਾਲੀਵਾਲ, ਕੈਪਟਨ ਰਘਵੀਰ ਸਿੰਘ, ਦਲੀਪ ਸਿੰਘ ਮਲਹੋਤਰਾ, ਕੌਂਸਲਰ ਬਿਕਰਮਜੀਤ ਸਿੰਘ ਕਲਸੀ, ਕੌਂਸਲਰ ਨਰਿੰਦਰ ਸਿੰਘ ਕਲਸੀ, ਪ੍ਰਿੰਸੀਪਲ ਅਵਤਾਰ ਸਿੰਘ, ਸੁਰਿੰਦਰ ਸਿੰਘ ਨੰਦੜਾ, ਲਖਵੀਰ ਸਿੰਘ ਭਾਰਜ, ਬਰਜਿੰਦਰ ਸਿੰਘ, ਸਤਕਰਤਾਰ ਸਿੰਘ ਜਹਾਨ ਖੇਲਾਂ, ਹਰਜਿੰਦਰ ਸਿੰਘ ਵਿਰਦੀ, ਦਲਜਿੰਦਰ ਸਿੰਘ ਸਹੋਤਾ, ਯਾਦਵਿੰਦਰ ਸਿੰਘ, ਦਲਜਿੰਦਰ ਸਿੰਘ ਧਾਮੀ, ਕੁਲਵਿੰਦਰ ਸਿੰਘ ਸਤੌਰ ਆਦਿ ਸਮੇਤ ਵੱਡੀ ਗਿਣਤੀ ‘ਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here