
ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪ੍ਰਿੰਸੀਪਲ ਪ੍ਰੇਮਜੀਤ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਦੇ ਐਲਾਨੇ ਗਏ ਨਤੀਜੇ ‘ਚੋਂ ਸਰਕਾਰੀ ਹਾਈ ਸਕੂਲ ਚੌਟਾਲਾ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਹਨਾਂ ਦੱਸਿਆ ਕਿ ਸਲੋਨੀ ਗੋਜ਼ਰਾ ਨੇ 555 ਅੰਕ ਪ੍ਰਾਪਤ ਕਰਕੇ ਪਹਿਲਾ, ਰਾਜਵੀਰ ਕੌਰ ਨੇ 552 ਅੰਕ ਲੈ ਕੇ ਦੂਜਾ ਅਤੇ ਜਸਪਾਲ ਸਿੰਘ ਹੁੰਦਲ ਨੇ 521 ਅੰਮ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।

ਪ੍ਰਿੰਸੀਪਲ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਐਲਾਨੇ ਗਏ ਨਤੀਜੇ ਵਿੱਚ ਵੀ ਚੌਟਾਲਾ ਦੀਆਂ ਵਿਦਿਆਰਥਣਾਂ ਸਲੋਨੀ ਗੋਜ਼ਰਾ ਅਤੇ ਰਾਜਵੀਰ ਕੌਰ ਮੱਲਾਂ ਮਾਰਦੇ ਹੋਏ ਵਧੀਆ ਅੰਮ ਪ੍ਰਾਪਤ ਕਰਕੇ ਕੁਆਲੀਫ਼ਾਈ ਕੀਤਾ। ਉਹਨਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ।












