ਸਿਵਲ ਸਰਜਨ ਦਫਤਰ ਵਿਖੇ ਅੱਤਵਾਦ ਵਿਰੋਧੀ ਦਿਵਸ ਤੇ ਕਰਵਾਇਆ ਸੁੰਹ ਚੁੱਕ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਤਵਾਦ ਵਿਰੋਧੀ ਦਿਵਸ ਦੇ ਮੋਕੇ ਤੇ ਦਫਤਰ ਸਿਵਲ ਸਰਜਨ ਵਿਖੇ ਇਕ ਸੁੰਹ ਚੁੱਕ ਸਮਾਗਮ ਸਮੂਹ ਮਾਨਵਤਾਂ ਵਿੱਚ ਸ਼ਾਤੀ ਅਤੇ ਸਮਾਜਿਕ ਸਦਭਾਵਨਾ ਨੂੰ ਪਰਫੂਲਤ ਕਰਨ ਲਈ ਕੀਤਾ ਗਿਆ ਹੈ ।

Advertisements

ਇਹ ਦਿਵਸ ਮਨਾਉਣ ਦੀ ਸ਼ੁਰੂਆਤ 1992 ਤੋ ਕੀਤਾ ਗਈ ਜਿਸ ਦਾ ਮੰਤਵ ਲੋਕਾਂ ਨੂੰ ਖਾਸ ਕਰਕੇ ਨੋਜਵਾਨ ਪੀੜੀ ਨੂੰ ਅਤੰਕਵਾਦ ਅਤੇ ਹਿੰਸਾ ਦੇ ਮਾਰਗ ਤੋ ਦੂਰ ਰੱਖਣਾ ਹੈ ਇਸ ਸੁੰਹ ਚੁੱਕ ਸਮਾਗਮ ਵਿੱਚ ਡਾ. ਗੁਰਦੀਪ ਸਿੰਘ ਕਪੂਰ ਜਿਲਾਂ ਟੀਕਾਕਰਨ ਅਫਸਰ ਵੱਲੋ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਇਹ ਪ੍ਰਣ ਦਵਾਇਆ। ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਅਮਨਦੀਪ ਸਿੰਘ, ਮੀਡੀਆ ਵਿੰਗ ਤੋ ਗੁਰਵਿੰਦਰ ਸਿੰਘ, ਮੁਨੀਸ਼ ਠਾਕਰ, ਹਰਪ੍ਰੀਤ ਕੋਰ, ਰਿਤੂ ਬਾਲਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here