ਸਰਕਾਰੀ ਸਕੂਲ ਸੂਸਾ ਵਿਖੇ ਮੈਨਸਟ੍ਰਲ ਹਾਈਜੀਨ ਡੇ ਮੌਕੇ ਲਗਾਇਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਮੈਨਸਟ੍ਰਲ ਹਾਈਜੀਨ ਡੇ ਮੌਕੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਡਾ. ਓ.ਪੀ.ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੇ ਨਿਰਦੇਸ਼ਾ ਮੁਤਾਬਿਕ ਬਲਾਕ ਚੱਕੋਵਾਲ ਅਧੀਨ ਪੈਂਦੇ ਪਿੰਡ ਸੂਸਾ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਕੀਤਾ ਗਿਆ। ਇਸ ਦੌਰਾਨ ਰਾਸਟਰੀ ਬਾਲ ਸਵੱਸਥ ਕਾਰਿਆਕਰਮ ਦੀ ਟੀਮ ਵਿੱਚ ਡਾ.ਬਲਪ੍ਰੀਤ ਕੌਰ ਆਯੂਰਵੈਦਿਕ ਮੈਡੀਕਲ ਅਫ਼ਸਰ, ਹਰਪ੍ਰੀਤ ਕੌਰ ਸਟਾਫ ਨਰਸ ਵੱਲੋਂ ਮਹਾਵਾਰੀ ਦੌਰਾਨ ਆਪਣੀ ਸਾਫ-ਸਫਾਈ ਬਾਰੇ ਲੜਕੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਡਾ. ਬਲਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਾਹਵਾਰੀ ਦੌਰਾਨ ਲੜਕੀਆਂ ਨੂੰ ਆਪਣੀ ਸਾਫ ਸਫਾਈ ਵੱਲ ਆਮ ਦਿਨਾਂ ਨਾਲੋਂ ਵੀ ਵੱਧ ਧਿਆਨ ਦੇਣਾ ਚਾਹੀਦਾ ਹੈ।

Advertisements

ਲੜਕੀਆਂ ਨੂੰ ਮਾਹਵਾਰੀ ਦੇ ਦਿਨਾ ਦੌਰਾਨ ਹਮੇਸ਼ਾ ਕੱਪੜਾ ਇਸਤੇਮਾਲ ਕਰਨ ਦੀ ਬਜਾਏ ਸੈਨਟਰੀ ਨੈਪਕਿਨ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਛੇ-ਛੇ ਘੰਟੇ ਬਾਅਦ ਪੈਡ ਬਦਲਣਾ ਚਾਹਿਦਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਆਮ ਧਾਰਣਾ ਹੈ ਕਿ ਇਨਾਂ ਦਿਨਾਂ ਦੌਰਾਨ ਨਹਾਉਣਾ ਨਹੀਂ ਚਾਹੀਦਾ ਬਲਕਿ ਇਸ ਦੇ ਉਲਟ ਘੱਟੋਂ-ਘੱਟ ਦਿਨ ਵਿੱਚ ਇੱਕ ਵਾਰ ਜਰੂਰ ਨਹਾਉਣਾ ਚਾਹੀਦਾ ਹੈ ਤਾ ਕਿ ਕਿਸੇ ਵੀ ਤਰਾਂ ਦੇ ਫੰਗਲ ਇੰਨਫੈਕਸ਼ਨ  ਨਾ ਹੋਵੇ। ਇਹ ਵੀ ਜਰੂਰ ਹੈ ਕਿ ਜੇਕਰ ਕੋਈ ਆਸਧਾਰਨ ਡਿਸਚਾਰਜ ਹੋਵੇ ਤਾਂ ਡਾਕਟਰੀ ਸਹਾਇਤਾ ਲੈਣੀ ਚਾਹਿਦੀ ਹੈ। ਇਸ ਕੈਂਪ ਦੌਰਾਨ ਮੈਨਸਟ੍ਰਲ ਹਾਈਜੀਨ ਨਾਲ ਹੀ ਲੜਕੀਆਂ ਨੂੰ ਤੰਬਾਕੂ ਦੇ ਦੁਸ਼-ਪ੍ਰਭਾਵ ਅਤੇ ਨਿਸ਼ਕ੍ਰਿਆ ਸਿਗਰਟਨੋਸ਼ੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

LEAVE A REPLY

Please enter your comment!
Please enter your name here