ਭਰਤੀ ਲਈ ਪ੍ਰੀ-ਟਰੇਨਿੰਗ ਟਰਾਇਲ ਕੈਂਪ 4 ਜੂਨ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਹੁਸ਼ਿਆਪੁਰ ਅਤੇ ਨਵਾਂਸ਼ਹਿਰ ਦੇ ਯੁਵਕਾਂ ਦੀ ਭਰਤੀ ਅਗਸਤ 2019 ਵਿੱਚ ਹੋ ਰਹੀ, ਜਿਸ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਭਰਤੀ ਲਈ ਪ੍ਰੀ-ਟਰੇਨਿੰਗ ਕੈਂਪ ਸ਼ੁਰੂ ਹੋ ਰਿਹਾ ਹੈ। ਇਸ ਕੈਂਪ ਵਿੱਚ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਯੁਵਕ ਸੀ-ਪਾਈਟ ਕੈਂਪ ਨਹਿਰੀ ਰੈਸਟ ਹਾਊਸ ਰਾਹੋਂ ਰੋਡ, ਨਵਾਂ ਸ਼ਹਿਰ ਵਿਖੇ 4 ਜੂਨ ਨੂੰ ਸਵੇਰੇ 9 ਵਜੇ ਟਰਾਇਲ ਲਈ ਕੈਂਪ ਵਿੱਚ ਆ ਸਕਦੇ ਹਨ।

Advertisements

ਸੀ-ਪਾਈਟ ਕੈਂਪ ਦੇ ਕੈਂਪ ਕਮਾਂਡੈਂਟ ਕਰਨਲ ਨਵਰਾਜ ਸਿੰਘ ਬੈਂਸ ਨੇ ਦੱਸਿਆ ਕਿ ਚਾਹਵਾਨ ਯੁਵਕ ਆਪਣੇ ਅਸਲ ਸਰਟੀਫਿਕੇਟ ਲੈ ਕੇ 9 ਵਜੇ ਟਰਾਇਲ ਦੇਣ ਲਈ ਕੈਂਪ ਵਿੱਚ ਪੁੱਜ ਸਕਦੇ ਹਨ। ਉਹਨਾਂ ਦੱਸਿਆ ਕਿ ਨੌਜਵਾਨ 10ਵੀਂ ਪਾਸ ਹੋਵੇ (45 ਫੀਸਦੀ ਅੰਕਾਂ ਨਾਲ) ਜਾਂ 12ਵੀਂ ਪਾਸ ਹੋਵੇ, ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ) ਅਤੇ ਕੰਢੀ ਏਰੀਏ ਲਈ 163 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਟਰਾਇਲ ਪਾਸ ਯੁਵਕਾਂ ਦਾ ਕੈਂਪ ਵਿੱਚ ਹੀ ਮੈਡੀਕਲ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਪ੍ਰੀ-ਟਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨ ਇਸ ਕੈਂਪ ਦਾ ਲਾਭ ਉਠਾਉਣ ਅਤੇ ਵਧੇਰੇ ਜਾਣਕਾਰੀ ਲਈ 94172-35063 ਅਤੇ 87258-66019 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here