ਗੋਂਦਪੁਰ ਸਕੂਲ: ਸਮਰ ਕੈਂਪ ਵਿੱਚ ਬੱਚਿਆਂ ਦੇ ਹੋਏ ਡਰਾਇੰਗ, ਸੁੰਦਰ ਲਿਖਾਈ, ਪੇਂਟਿੰਗ ਤੇ ਹੋਰ ਮੁਕਾਬਲੇ 

ਹੁਸ਼ਿਆਰਪੁਰ/ਮਾਹਿਲਪੁਰ(ਦ ਸਟੈਲਰ ਨਿਊਜ਼)।  ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਗੋਂਦਪੁਰ ਵਿਖੇ ਸਮੂਹ ਵਿਦਿਆਰਥੀਆਂ ਲਈ ਇੱਕ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਬੀ.ਪੀ.ਈ.ਓ ਸੁੱਚਾ ਰਾਮ ਬੰਗਾ, ਸੀ.ਐਮ.ਟੀ ਸੁਰਿੰਦਰ ਸਿੰਘ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਵਿਦਿਆਰਥੀਆਂ ਵਲੋਂ ਡਰਾਇੰਗ, ਸੁੰਦਰ ਲਿਖਾਈ, ਪੇਂਟਿੰਗ, ਬੋਰੀ ਦੌੜ, ਚਮਚਾ ਦੌੜ ਆਦਿ ਰਵਾਇਤੀ ਖੇਡਾਂ ਵਿੱਚ ਭਾਗ ਲਿਆ। ਇਸ ਮੌਕੇ ਬੀ.ਪੀ.ਈ.ਓ ਸੁੱਚਾ ਰਾਮ ਬੰਗਾ ਨੇ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਦੇ ਨੁਕਤੇ ਵੀ ਸਾਂਝੇ ਕੀਤੇ।

Advertisements

ਇਸ ਮੌਕੇ ਸੀ.ਅਐਮ.ਟੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਮਰ ਕੈਂਪ ਦੋਰਾਨ ਬੱਚਿਆਂ ਉਹ ਹੁਨਰ ਵੀ ਸਾਹਮਣੇ ਆਇਆ ਜੋ ਅਜੇ ਛੁਪਿਆ ਹੋਇਆ ਸੀ। ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਦਿਨਾਂ ਵਿੱਚ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਬੀ.ਪੀ.ਈ.ਓ ਸੁੱਚਾ ਰਾਮ ਬੰਗਾ ਵਲੋਂ ਸਾਲ 2018 ਦੋਰਾਨ ਲਾਏ ਗਏ ਸਮਰ ਕੈਂਪ ਦੇ ਅਧਿਆਪਕਾਂ, ਆਂਗਨਵਾੜੀ ਵਰਕਰਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਮਨਜਿੰਦਰ ਸਿੰਘ ਈ.ਟੀ.ਟੀ, ਅਮੀਰਾ ਰਾਣੀ, ਸ਼ਵੇਤਾ ਸ਼ਰਮਾ, ਸ਼ਸ਼ੀ ਬਾਲਾ, ਪਰਦੀਪ ਕੌਰ ਹਾਜਰ ਸਨ।

LEAVE A REPLY

Please enter your comment!
Please enter your name here