Thursday, October 8, 2026
Home Hoshiarpur ਫਲ, ਸਬਜਿਆਂ ਦੇ ਗੋਦਾਮਾਂ ਵਿੱਚ ਕੀਤੀ ਛਾਪੇਮਾਰੀ, ਫਲਾਂ ਨੂੰ ਪਕਾਉਣ ਲਈ ਹੋ...

ਫਲ, ਸਬਜਿਆਂ ਦੇ ਗੋਦਾਮਾਂ ਵਿੱਚ ਕੀਤੀ ਛਾਪੇਮਾਰੀ, ਫਲਾਂ ਨੂੰ ਪਕਾਉਣ ਲਈ ਹੋ ਰਿਹਾ ਐਥੋਲੀਨ ਨਾਂ ਦੀ ਦਵਾਈ ਦਾ ਇਸਤੇਮਾਲ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਅਤੇ ਹਾਰਟੀਕਲਚਰ ਵਿਭਾਗ ਵੱਲੋ ਸਾਝੇ ਤੋਰ ਤੇ ਮਿਸ਼ਨ ਤੰਦਰੁਸਤ ਪੰਜਾਬ ਸਪਤਾਹ ਤਹਿਤ ਸਬਜੀਮੰਡੀ ਰਹੀਮਪੁਰ ਦਾ ਦੋਰਾ ਕਰਕੇ ਫਲ ਸਬਜੀਆਂ ਦੇ ਥੋਕ ਵਿਕਰੇਤਾ ਦੇ ਗੋਦਾਮਾਂ ਵਿੱਚ ਛਾਪੇਮਾਰੀ ਕਰਕੇ ਫਲ ਤੇ ਸਬਜੀਆਂ ਦੀ ਚੈਕਿੰਗ ਕੀਤੀ ਗਈ ਇਸ ਮੋਕੇ ਟੀਮ ਦੀ ਅਗਵਾਈ ਕਰਦੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਤੇ ਡਿਪਟੀ ਡਾਇਰੈਕਟਰ ਹਾਰਟੀਕਲਚਰ ਡਾ ਅਵਤਾਰ ਸਿੰਘ ਨੇ ਦੱਸਿਆ ਕਿ ਵਿਪਾਰੀਆਂ ਵੱਲੋ  ਲਗਾਤਾਰ ਐਥੋਲੀਨ ਦਵਾਈ ਨਾਲ ਫੱਲ ਪਕਾਕੇ ਵੇਚੇ ਜਾ ਰਹੇ ਹਨ ਜਿਸ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈ ਰਿਹਾ ਤੇ ਪੰਜਾਬ ਸਰਕਾਰ ਵੱਲੋ ਲਗਾਤਾਰ ਲੋਕਾਂ ਵਿੱਚ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।

Advertisements

ਇਸ ਮੋਕੇ ਡਾ ਸੇਵਾ ਸਿੰਘ ਨੇ ਇਹ ਵੀ ਦੱਸਿਆ ਕਿ ਫੂਡ ਸੇਫਟੀ ਤੇ ਸਟੈਡਰਡ ਐਕਟ ਅਨੁਸਾਰ ਲੋਕਾ ਨੂੰ ਸਾਫ ਸੁਥਰੀਆੰ ਅਤੇ ਸਿਹਤ ਮੰਦ ਖਾਦ ਪਦਾਰਥ ਉਪਲਬਧ ਕਰਵਾਉਣਾ ਹੈ ਅਤੇ ਵਿਭਾਗ ਇਸ ਸਬੰਧੀ ਸਮੇ ਸਮੇ ਸਿਰ ਸੈਮੀਨਾਰ ਕਰਕੇ ਖਾਦ ਪਦਾਰਥਾਂ ਦਾ ਵਿਉਪਾਰ ਕਰਨ ਵਾਲਿਆ ਨੂੰ ਜਾਗਰੂਕ ਕਰ ਰਿਹਾ ਹੈ। ਉਹਨਾਂ ਨੋ ਇਹ ਵੀ ਦੱਸਿਆ ਇਹ ਫੱਲ ਪਕਾਉਣ ਲਈ ਐਥਲੀਨ ਗੈਸ ਦੀ( ਚਿਆਨੀ)  ਜਾਅਲੀ ਪੁੜੀ ਕੱਚੇ ਫੱਲਾਂ ਵਿਚ ਰੱਖ ਦਿੰਦੇ ਹਨ ਜਿਸ ਨਾਲ ਫੱਲ ਪੂਰੀ ਤਰਾ ਨਹੀ ਪੱਕਦੇ ਅਤੇ ਇਹਨਾਂ ਦੇ ਸੇਵਨ ਨਾਲ ਸਾਡੇ ਸਰੀਰ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਲੱਗ ਜਾਦੀਆ ਹਨ । ਜਦ ਕਿ ਸਰਕਾਰ ਵੱਲੋ ਐਥਲੀਨ ਗੈਸ ਦੀ ਪੁੜੀ ਨੂੰ ਮੰਨਜੂਰ ਵੀ ਕੀਤਾ ਗਿਆ ਹੈ ।

ਇਸ ਮੋਕੇ ਹਾਰਟੀਕਲਚਰ ਡਿਪਟੀ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਾਰੇ ਵਿਪਾਰੀਆੰ ਦੀ ਇਕ ਕਨਵੈਨਸ਼ਨ ਵੀ ਕੀਤੀ ਸੀ ਪਰ ਫਿਰ ਪਹਿਲਾਂ ਵਾਲਾ ਹਾਲ ਹੀ ਜਦ ਕਿ ਪੰਜਾਬ ਸਰਕਾਰ ਵੱਲੋ ਫੱਲ ਪਕਾਉਣ ਲਈ ਐਥਲੀਨ ਗੈਸ ਚੈਬਰ ਬਣਾਉਂਣ ਲਈ ਸਬ ਸਿਡੀ ਵੀ ਦਿੱਤੀ ਜਾਦੀ ਹੈ । ਇਸ ਮੋਕੇ ਵਿਪਾਰੀਆਂ ਵੱਲੋ ਵੀ ਦੱਸਿਆ ਕਿ ਜਦੋ ਦੂਜੇ ਰਾਜਾਂ ਵੱਲੋ ਅੰਬ ਦੀ ਗੱਡੀ ਭਰੀ ਜਾਦੀ ਹੈ ਤਾ ਉਸੇ ਵਕਤ ਅੰਬ ਕੱਚਾ ਹੁੰਦਾ ਹੈ ਤੇ ਉਥੇ ਹੀ ਐਥਲੀਨ ਦੀ ਪੁੜੀ ਲੱਗਾ ਦਿੱਤੀ ਜਾਦੀ ਹੈ ਤੇ ਇਥੇ ਆਉਦਾ ਆਉਦਾ ਫਲ ਪੱਕ ਜਾਂਦਾ ਹੈ । ਇਸ ਵਿੱਚ ਸਾਡਾ ਕੋਈ ਕਸੂਰ ਨਹੀ । ਫਿਰ ਵੀ ਜਿਮੇਵਾਰੀ ਤਾਂ ਵਿਪਾਰੀ ਦੀ ਬਣਦੀ ਹੈ । ਇਸ ਮੋਕੇ ਸਿਹਤ ਵਿਭਾਗ ਅਤੇ ਹਰਟੀਕਲਚਰ ਵਿਭਾਗ ਵੱਲੋ ਵਿਪਾਰੀਆਂ ਨੂੰ ਸਖਤ ਚਿਤਾਵਨੀ ਦਿੱਤੀ ਗਈ ਤੇ ਅਗਲੀ ਵਾਰ ਮਾਫੀ ਨਹੀ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਫੂਡ ਅਫਸਰ ਰਮਨ ਵਿਰਦੀ, ਡਾ. ਜਸਵਿੰਦਰ ਸਿੰਘ ਨੋਡਲ ਅਫਸਰ, ਮਾਸ  ਮੀਡੀਆ ਅਫਸਰ ਪਰਸ਼ੋਤਮ ਲਾਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here