ਮਾਹਿਲਪੁਰ ਵਿਖੇ ਪਹਿਲਾ ਸੈਵਨ ਸਾਈਡ ਕ੍ਰਿਕਟ ਟੂਰਨਾਮੈਂਟ ਸ਼ੁਰੂ

ਮਾਹਿਲਪੁਰ (ਦ ਸਟੈਲਰ ਨਿਊਜ਼)। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕਲੱਬ ਮਾਹਿਲਪੁਰ ਵਲੋਂ ਪਹਿਲਾ ਅੰਡਰ-21 ਸੈਵਨ ਸਾਈਡ ਕ੍ਰਿਕਟ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਗੋਰਾ ਦੀ ਦੇਖ ਰੇਖ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਹਿਲਪੁਰ ਵਿਖੇ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਅਤੇ ਮਾਧੁਰੀ ਏ ਸਿੰਘ ਅਰਜਨਾ ਅਵਾਰਡੀ ਨੇ  ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਕੀਤਾ।

Advertisements

ਖੇਡੇ ਗਏ ਉਦਘਾਟਨੀ ਮੈਚ ਵਿਚ ਬਘੋਰਾ ਦੀ ਟੀਮ ਨੇ ਪਿੰਡ ਬਿਲੜੋਂ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਇਸ ਮੌਕੇ ਪਰਮਜੀਤ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਮੁਕੁਲ, ਬਲਰਾਮ ਕੁਮਾਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਕੌਰ, ਅਜੇ ਕੁਮਾਰ, ਲੱਕੀ ਮਾਹਿਲਪੁਰੀ, ਗੋਰਵ , ਰਿਸ਼ੂ ਬਾਲੀ, ਵਿਸ਼ਾਲ ਹਾਡਾਂ, ਹਰਦੀਪ ਕੁਮਾਰ, ਕਰਨਵੀਰ ਸਿੰਘ, ਸੁਮਿਤ ਕੁਮਾਰ, ਜਸਕਰਨ ਸਿੰਘ ਆਦਿ ਭਾਰੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।  

LEAVE A REPLY

Please enter your comment!
Please enter your name here