ਆਸ ਕਿਰਨ ਕਾਊੰਸਲਿੰਗ ‘ਤੇ ਮੁੜ ਵਸੇਬਾ ਕੇਂਦਰ ਦੇ 18 ਸਾਲ ਪੂਰੇ ਹੋਣ ਤੇ ਕਰਵਾਇਆ ਸ਼ੁਕਰਾਨਾ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਪਿਛਲੇ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਨੂੰ ਸਮਾਜ ਸੇਵੀ ਕਾਰਜ ਕਰਦਿਆਂ 18 ਸਾਲ ਪੂਰੇ ਹੋਣ ਅਤੇ 19ਵਾਂ ਸਾਲ ਸ਼ੁਰੂ ਹੋਣ ਤੇ ਕੇਂਦਰ ਵਿਖੇ ਇੱਕ ਸ਼ੁਕਰਾਨਾ ਸਮਾਗਮ ਦਾ ਆਯੋਜਨ ਕਰਵਾਇਆ ਗਿਆ।

Advertisements

ਜਿਸ ਵਿਚ ਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਪਾਠ ਉਪਰੰਤ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਤੋਂ ਬਾਅਦ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਐੱਸ.ਜੀ.ਪੀ.ਸੀ., ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਹਰਵਿੰਦਰ ਸਿੰਘ ਨੰਗਲ ਈਸ਼ਰ, ਸੰਸਥਾ ਦੇ ਜ਼ੋਨਲ ਸਕੱਤਰ ਬਹਾਦਰ ਸਿੰਘ ਸਿੱਧੂ, ਅਮਰੀਕ ਸਿੰਘ ਕਬੀਰਪੁਰ, ਭਾਈ ਨਛੱਤਰ ਸਿੰਘ ਬ੍ਰਹਮਜੀਤ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਕੇਂਦਰ ਵਿਖੇ ਇਲਾਜ ਲਈ ਦਾਖਲ ਵਿਅਕਤੀਆਂ ਨੂੰ ਨਸ਼ਾ ਰਹਿਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।

ਸਮਾਗਮ ਦੇ ਅੰਤ ਵਿਚ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਹਰਵਿੰਦਰ ਸਿੰਘ ਨੰਗਲ ਈਸ਼ਰ ਵਲੋਂ ਮੁੱਖ ਮਹਿਮਾਨ ਹਰਜਿੰਦਰ ਸਿੰਘ ਧਾਮੀ ਦਾ ਕੇਂਦਰ ਵਿਚ ਆਉਣ ਤੇ ਧੰਨਵਾਦ ਕੀਤਾ ਅਤੇ ਜਥੇਬੰਦੀ ਵਲੋਂ ਬਾਹਰੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇਸ ਸਮੇਂ ਕੇਂਦਰ ਦੇ ਮੈਡੀਕਲ ਅਫਸਰਸ ਡਾ.ਜਸਵਿੰਦਰ ਸਿੰਘ ਡੋਗਰਾ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਭਾਰਜ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here