ਜਨ ਔਸ਼ਧੀ ਸੈਂਟਰ ਵਿੱਚ ਪਾਈਆ ਗਈਆ 600 ਵਿੱਚੋਂ ਸਿਰਫ 258 ਦਵਾਈਆਂ

ਹਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਿਵਲ ਸਰਜਨ ਡਾ. ਜਸਬੀਰ ਸਿੰਘ  ਦੇ ਹੁਕਮਾਂ ਅਨੁਸਾਰ ਡਾ. ਸੁਨੀਲ ਅਹੀਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ਵੱਲੋਂ ਅਚਨਚੇਤ ਸਿਵਲ ਹਸਪਤਾਲ ਵਿੱਚ ਚੱਲੇ ਰਹੇ ਜਨ ਔਸ਼ਧੀ ਦਾ ਨਿਰੀਖਣ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਜਨ ਔਸ਼ਧੀ ਸੈਟਰ ਵਿੱਚ ਲੱਗ ਭੱਗ 600 ਦਵਾਈਆ ਅਤੇ ਸਰਜੀਕਲ ਦਾ ਸਾਜੋ ਸਮਾਨ ਹੋਣਾ ਚਹੀਦਾ ਹੈ।  ਪਰ ਇਸ ਸਮੇਂ 258 ਤਰਾਂ ਦੀਆਂ ਦਵਾਈਆ ਅਤੇ ਸਰਜੀਕਲ ਦਾ ਸਾਜੋ ਸਮਾਨ ਮੌਜੂਦ ਪਾਇਆ ਗਿਆ। ਕੁਝ ਦਵਾਈਆਂ ਕੈਂਸਰ ਨਾਲ ਸਬੰਧਤ ਜਨ ਔਸ਼ਧੀ ਲਿਸਟ ਵਿੱਚ ਹਨ। ਜਿਨਾਂ ਦੀ ਜਰੂਰਤ ਇਸ ਔਸ਼ਧੀ ਸੈਂਟਰ ਵਿੱਚ ਨਹੀ ਹਨ ਕਿਉਕਿ ਕੈਂਸਰ ਦਾ ਇਲਾਜ ਅਤੇ ਕੁਝ ਹੋਰ ਭਿਆਨਿਕ ਬਿਮਾਰੀਆਂ ਦਾ ਇਲਾਜ ਇਸ ਹਸਪਤਾਲ ਵਿੱਚ ਨਹੀ ਕੀਤਾ ਜਾਦਾ।

Advertisements

ਦਵਾਈਆਂ ਦਾ ਐਕਸਪਾਇਰੀ ਤਰੀਕਾਂ ਦੀ ਜਾਂਚ ਕਰਨ ਤੇ ਪਾਇਂਆ ਗਿਆ ਕਿ ਕੋਈ ਵੀ ਦਵਾਈ ਮਿਆਦ ਪੁਗੀ ਵਾਲੀ ਨਹੀ ਸੀ । ਵਧੀਆਂ ਤੇ ਮਿਆਰੀ ਦਵਾਈਆਂ ਦੀ ਵਿਕਰੀ ਸਸਤੇ ਭਾਅ ਤੇ ਜਨ ਔਸ਼ਧੀ ਸੈਂਟਰ ਵਿੱਚ ਕੀਤੀ ਜਾਦੀ ਹੈ । ਇਹਨਾਂ ਦੀ ਕੀਮਤ ਕੰਪਨੀਆਂ ਵੱਲੋ  ਬਜਾਰ ਵਿੱਚ ਵੇਚਈਆਂ ਜਾਦੀਆਂ ਦਵਾਈਆਂ ਦੀ ਕੀਮਤ ਨਾਲੋ ਬਹੁਤ ਘੱਟ ਹੈ । ਸਾਫ ਸਫਾਈ ਅਤੇ ਦਵਾਈਆਂ ਦੇ ਸਾਂਭ ਸਭਾਲ ਵਿੱਚ ਕੁਝ ਕਮੀਆਂ ਪਾਈਆਂ ਗਈਆ। ਜਿਸ ਬਾਰੇ ਮੌਜੂਦ ਜਨ ਔਸ਼ਧੀ ਕਰਮਚਾਰਨ ਨੂੰ ਹਦਾਇਤ ਕੀਤੀ ਗਈ ਕਿ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਟੀਮ ਨੇ ਖਰੀਦਣ ਆਏ ਮਰੀਜਾਂ ਨਾਲ ਵੀ ਗੱਲਬਾਤ ਕੀਤੀ । ਜਿਆਦਾ ਤਰਾਂ ਮਰੀਜ ਜਨ ਔਸ਼ਧੀ ਸੈਂਟਰ ਤੋ ਸ਼ੁੰਤਸ਼ਟ ਪਾਏ ਗਏ, ਕੁਝ ਕੇ ਨੇ ਸ਼ਿਕਾਇਤ ਕੀਤੀ ਕਿ ਬਾਹਰੋ ਮਹਿੰਗੇ ਭਾਅ ਤੇ ਕੁਝ ਦਵਾਈਆਂ ਖਰੀਦਣੀਆ ਪੈਦੀਆਂ ਹਨ । ਇਸ ਸਮੇਂ ਡਾ. ਅਹੀਰ ਵੱਲੋਂ ਜਦੋ ਜਨ ਔਸ਼ਧੀ ਦੀ ਕਰਮਚਾਰੀ ਨਾਲ ਇਹ ਗੱਲ ਪੁੱਛੀ ਤਾ ਕਿ ਰਾਤ ਨੂੰ ਜਨ ਐਸ਼ਧੀ ਸੈਂਟਰ ਕਿਉ ਨਹੀ ਖੋਲਿਆ ਜਾਦੀ ਤਾਂ ਉਹਨਾਂ ਦੱਸਿਆ ਕਿ ਸਟਾਫ ਦੀ ਘਾਟ ਹੋਣ ਕਾਰਨ ਨਹੀ ਖੋਲਿਆ ਜਾ ਸਕਦਾ।

LEAVE A REPLY

Please enter your comment!
Please enter your name here