ਖਾਦ ਪਦਾਰਥਾਂ ਨੂੰ ਚੈਕ ਕਰਨ ਲਈ ਸਿਵਲ ਸਰਜਨ ਨੇ ਮੋਬਾਇਲ ਵੈਨ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਤਿਉਹਾਰੀ ਸੀਜਨ ਵਿੱਚ ਲੋਕਾਂ ਨੂੰ ਸਾਫ-ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁਹਈਆ ਕਰਵਾਉਣ ਅਤੇ ਮਿਲਾਵਟ ਖੋਰਾਂ ਤੇ ਸ਼ਿਕੰਜਾ ਕੱਸਣ ਤੇ ਫੂਡ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਦੁੱਧ, ਪਨੀਰ, ਪਾਣੀ, ਕੋਲਡ ਡ੍ਰਿਨਕ, ਮਸਾਲੇ ਆਦਿ ਦੇ ਸੈਂਪਲ ਮੌਕੇ ਤੇ ਲੈ ਕੇ ਉਸੇ ਵਕਤ ਨਤੀਜਾ ਦੇਣ ਲਈ ਮੁਬਾਇਲ ਫੂਡ ਟੈਸਟਿੰਗ ਵੈਨ ਨੂੰ ਅੱਜ ਦਫਤਰ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਹਰੀ ਝੰਡੀ ਦੇ ਕੇ ਫੀਲਡ ਲਈ ਰਵਾਨਾ ਕੀਤਾ ਗਿਆ । ਇਹ ਟੈਸਟਿੰਗ ਵੈਨ 31 ਅਕਤੂਬਰ ਤੱਕ ਜਿਲੇ ਦੇ ਵੱਖ-ਵੱਖ ਕਸਬਿਆ ਵਿੱਚ ਜਾ ਕੇ ਖਾਣ ਵਾਲੇ ਪਦਾਰਥ ਜਿਵੇਂ ਦੁੱਧ, ਪਨੀਰ ਆਦਿ ਦਾ ਸੈਂਪਲ ਲੈ ਕੇ ਮੌਕੇ ਤੇ ਰਿਪੋਟ ਦੇਵੇਗੀ ।

Advertisements

ਹੋਰ ਜਾਣਕਾਰੀ  ਦਿੰਦੇ ਹੋਏ ਸਿਵਲ  ਸਰਜਨ ਨੇ ਦੱਸਿਆ ਕਿ ਆਮ ਤੋਕ ਤੋ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਵਿਭਾਗ ਵੱਲੋਂ ਸੈਂਪਲ ਤਾਂ ਲੈ ਲਏ ਗਏ ਹਨ ਪਰ ਇਸ ਦੀ ਰਿਪੋਟ ਤਾਂ ਉਹਨਾਂ ਨੂੰ ਬਹੁਤ ਦੇਰ ਬਾਅਦ ਮਿਲਦੀ ਹੈ । ਇਸ ਮੌਕੇ ਤੇ ਜਿਲਾ ਸਿਹਤ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ, ਤਲਵਾੜਾ ਤੇ ਹਾਜੀਪੁਰ ਖੇਤਰਾਂ ਵਿੱਚ ਮਿਲਵਾਟੀ ਪਦਾਰਥਾਂ ਦੀ ਵਿਕਰੀ ਬਾਰੇ ਪਤਾ ਲੱਗਣ ਤੇ ਵਿਭਾਗ ਵੱਲੋ ਇਹ ਮੋਬਾਇਲ ਟੈਸਟਿੰਗ ਵੈਨ ਇਹਨਾਂ ਖੇਤਰਾਂ ਵਿੱਚ ਭੇਜੀ ਜਾ ਰਹੀ ਹੈ ਤਾਂ ਜੋ ਲੋਕ ਮੌਕੇ ਤੇ ਮਿਲਾਵਟੀ ਪਦਾਰਥਾਂ ਬਾਰੇ ਜਾਂਚ ਕਰਵਾ ਸਕਣ।

ਉਹਨਾਂ ਕਿਹਾ ਕਿ ਇਸ ਫੂਡ ਸੇਫਟੀ ਟੀਮ ਵੱਲੋ ਸਮੇਂ ਸਮੇਂ ਸਿਰ ਛਾਪੇ ਮਾਰੀ ਕਰਕੇ ਮਿਲਾਵਟ ਖੋਰਾਂ ਤੇ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੱਲੋ ਜੇਕਰ ਕੋਈ ਇਸ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਵਿਭਾਗ ਵਲੋਂ ਫੂਡ ਸੇਫਟੀ ਐਕਟ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here