ਪਿੰਡ ਪੱਟੀ ਵਿਖੇ  550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 101 ਪੌਦੇ ਲਗਾਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਪੱਟੀ ਵਿਖੇ ਧਾਰਮਿਕ ਸਥਾਨ ‘ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 101 ਪੌਦੇ ਲਗਾਏ ਗਏ। ਪ੍ਰਧਾਨ ਮੋਹਨ ਲਾਲ ਸਹੋਤਾ ਨੇ ਦੱਸਿਆ ਕਿ ਸਰਪੰਚ (ਰਿਟਾ:) ਸੂਸੇਦਾਰ ਸ਼ਿੰਦਰਪਾਲ, ਵਾਇਸ ਚੇਅਰਮੈਨ, ਜ਼ਿਲਾ ਐਸ.ਸੀ. ਡਿਪਾਰਟਮੈਂਟ ਦੇ ਸਹਿਯੋਗ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਇਹ ਪੌਦੇ ਲਗਾਏ ਗਏ।

Advertisements

ਉਹਨਾਂ ਦੱਸਿਆ ਕਿ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਐਨ.ਆਰ.ਆਈ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਪੰਚਾਇਤ ਜਗਜੀਤ ਸਿੰਘ ਗਿੱਲ, ਮੈਂਬਰ ਪੰਚਾਇਤ (ਰਿਟਾ:) ਕਰਨਲ ਸੋਹਣ ਲਾਲ ਸਹੋਤਾ, ਕੈਸ਼ੀਅਰ ਦੀਪਕ ਸਹੋਤਾ, ਰਾਜੇਸ਼ ਸਹੋਤਾ, ਰਾਜਵਿੰਦਰ ਸਹੋਤਾ, ਨਿਸ਼ਾਂਤ ਕੁਮਾਰ ਤੋਂ ਇਲਾਵਾ ਹੋਰ ਵੀ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here