ਜੰਗਲਾਤ ਮਹਿਕਮੇ ਦੇ ਕੰਮ ਵਿੱਚ ਵਿਘਨ ਪਾਉਣ ਵਾਲਿਆਂ ਖਿਲਾਫ ਮਾਮਲਾ ਦਰਜ                      

logo latest

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਪਿੰਡ ਗੰਦੂਵਾਲ ਵਿਖੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਵਾਲੇ ਵਿਅਕਤੀਆਂ ਦੇ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲਾ ਵਣ ਮੰਡਲ ਅਫਸਰ ਦਸੂਹਾ  ਅਤੁਲ ਮਹਾਜਨ ਦੇ ਬਿਆਨ ਦੇ ਆਧਾਰ ਤੇ ਹਰਬੰਸ ਸਿੰਘ ਪੁੱਤਰ ਅਜੈਬ ਸਿੰਘ ਕਾਰਜ ਪੁੱਤਰ ਹਰਬੰਸ  ਸਿੰਘ,  ਤਰਸੇਮ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਰੜਾ,  ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ ਨਿਵਾਸੀ ਬੇਗੋਵਾਲ ਅਤੇ 20 ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਹੈ।

Advertisements

ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਵਣ ਮੰਡਲ ਅਫਸਰ  ਮਹਾਜਨ ਨੇ ਦੱਸਿਆ ਕਿ ਗੰਗੂਵਾਲ ਵਿਖੇ ਜੰਗਲਾਤ ਮਹਿਕਮੇ ਵੱਲੋਂ ਕੀਤੀ ਪਲਾਂਟੇਸ਼ਨ ਦੀ ਦੇਖਭਾਲ ਕਰ ਰਹੇ  ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਅਤੇ ਪੈਸਕੋ ਫੋਰਸ ਨੂੰ ਉਕਤ ਮੁਲਜ਼ਮ ਕੰਮ ਕਰਨ ਤੋਂ ਰੋਕਦੇ ਹਨ ਅਤੇ ਡਰਾਉਣ ਦੇ ਨਾਲ ਨਾਲ ਗਾਲੀ ਗਲੋਚ ਕਰਦੇ ਹਨ। ਇਸਦੇ ਨਾਲ ਹੀ  ਮਹਿਕਮੇ ਵੱਲੋ ਬਾਊਂਡਰੀ ਲਈ ਲਾਏ ਪਿਲਰਾਂ ਦੀ ਵੀ ਤੋੜ ਭੰਨ ਕੀਤੀ ਹੈ।  ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ  ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here