ਅਭਿਵਿਅਕਤੀ ਫਾਉਡੇਸ਼ਨ ਦੇ ਕੇਅਰ ਐਂਡ ਸਪੋਟ ਸੈਂਟਰ ਨੇ ਏ.ਆਰ.ਟੀ. ਸੈਂਟਰ ਨਾਲ ਮਿਲ ਕੇ ਕੀਤਾ ਕੈਂਪ ਦਾ ਅਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਹਸਪਤਾਲ ਦੇ ਸਿਖਲਾਈ ਕੇਂਦਰ ਵਿੱਚ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਅਭਿਵਿਅਕਤੀ ਫਾਉਡੇਸ਼ਨ ਦੇ ਕੇਅਰ ਐਂਡ ਸਪੋਟ ਸੈਂਟਰ ਨੇ ਏ.ਆਰ.ਟੀ. ਸੈਂਟਰ ਹੁਸ਼ਿਆਰਪੁਰ ਨਾਲ ਮਿਲ ਕੇ ਇਕ ਕੈਂਪ ਦਾ ਅਯੋਜਨ ਕੀਤਾ । ਇਸ ਮੋਕੇ ਤੇ ਸਹਾਇਕ ਸਿਵਲ ਡਾ. ਪਵਨ ਕੁਮਾਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਇਸ ਤੋ ਇਲਾਵਾਂ ਡਾ ਹਰਿੰਦਰਬੀਰ ਸਿੰਘ (.ਡੀ.ਡੀ.ਐਸ.ਪੀ.ਐਮ. ) ਡਾ ਦੀਪਕ ਏ. ਆਰ. ਟੀ. ਸੈਟਰ, ਮੈਡਮ ਪੂਰਨੀਮਾ,  ਮੈਡਮ ਅੰਲਕਾਰ ਸ਼ਰਮਾਂ ਜਿਲਾਂ ਮੈਨੇਜਰ ਸੀ. ਐਸ. ਸੀ. ਸ਼ਾਮਿਲ ਹੋਏ । ਇਸ ਮੋਕੇ ਮੈਡਮ ਅਰਤੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਸੀ.ਐਸ.ਸੀ. ਦੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਵਿਚਾਰ ਸਾਂਝੇ ਕੀਤੇ।

Advertisements

ਇਸ ਕੈਂਪ ਦੋਰਾਨ ਆਏ ਲੋਕਾਂ ਨੂੰ ਸਰਕਾਰ ਦੁਆਰਾ ਚਲਾਈਆ ਜਾ ਰਹੀਆ ਹੋਰ ਸਕੀਮਾਂ ਜਿਵੇ ਕਿ ਵਿਧਵਾਂ ਪੈਨਸ਼ਨ, ਮੁਫਤ ਰੇਲ ਸਫਰ, ਘਰ ਤੋ (ਹਸਪਤਾਲ) ਆਟਾ ਦਾਲ ਸਕੀਮ, ਬੱਚਿਆਂ ਦੀ ਪੈਨਸ਼ਨ .ਗੁਲਾਬੀ ਕਾਰਡ, ਬੈਂਕ ਖਾਤਾ ਖੁਲਵਾਉਣ, ਆਧਾਰ ਕਾਰਡ, ਪੈਨ ਕਾਰਡ, ਪੋਸਟ ਆਫਿਸ ਅਕਾਉਟ ਦਾ ਅਕਾਉਟ ਨੰਬਰ ਦਿੱਤਾ ਗਿਆ ਹੈ  ਤੇ ਅਭਿਵਿਆਕਤੀ ਨਾਲ ਜੁੜਨ ਲਈ ਅਭਿਵਿਅਕਤੀ ਫਾਉਡੇਸ਼ਨ ਦਾ ਕੰਮਨੈਟੇਕਟ ਨੰਬਰ ਦਿੱਤਾ ਗਿਆ ਹੈ, ਤੇ ਅਭਿਵਿਅਕਤੀ ਨਾਲ ਜੁੜਨ ਲਈ ਕਿਹਾ ਗਿਆ ਤਾਂ ਜੋ  ਲੋਕ ਸੇਵਾਵਾਂ ਦਾ ਲਾਭ ਲੈ ਸਕਣ ।

ਇਸ ਮੋਕੇ ਜਰੂਰਤਮੰਦ ਪਰਿਵਾਰਾਂ ਨੂੰ ਅਲੱਗ-ਅਲੱਗ ਸਕੀਮਾਂ ਨਾਲ ਜੋੜਿਆ ਗਿਆ ਹੈ । ਕੈਪ ਦੋਰਾਨ ਸਮਾਰਟ ਰਾਸ਼ਨ ਕਾਰਡ ਦੇ ਲਈ 90, ਆਯੂਸਮਾਨ ਭਾਰਤ ਸਰੱਬਤ ਸਿਹਤ ਬੀਮਾ ਯੋਜਨਾ ਲਈ 80 ਅਤੇ 40 ਪ੍ਰਧਾਨ ਮੰਤਰੀ ਸ੍ਰਮਯੋਗੀ ਮਾਨਧਨ ਯੋਜਨਾ ਲਈ ਜੋੜਿਆ ਗਿਆ । ਕੈਂਪ ਦੇ ਅੰਤ ਵਿੱਚ ਜਰੂਰਤਮੰਦ ਬੱਚਿਆ ਨੂੰ ਸਟੇਸ਼ਨਰੀ ਵੀ ਵੰਡੀ ਗਈ।

LEAVE A REPLY

Please enter your comment!
Please enter your name here