ਜਾਗਰੂਕ ਹੋਣਾ ਹੀ ਏਡਜ਼ ਦਾ ਇਲਾਜ ਹੈ : ਡਾ ਗੋਜਰਾਂ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਵਿਸ਼ਵ ਏਡਜ਼ ਦਿਵਸ ਦੇ ਸਬੰਧੀ ਜਾਗਰੂਕਤਾ ਹਿੱਤ ਅਤੇ  ਪੀੜਤਾਂ ਪ੍ਰਤੀ ਸਕਾਰਾਤਮਕ ਰੱਵਈਆ ਅਪਣਾਉਣ ਸਬੰਧੀ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ ਦੀ ਪ੍ਰਧਾਨਗੀ ਹੇਠ ਸਵੈ ਸੇਵੀ ਸੰਸਥਾਂ ਹਿਮਲਿਆ ਫਾਉਡੇਸ਼ਨ ਅਤੇ ਸ਼ਾਨ ਸੰਸਥਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ  ਮਲਟੀਪਰਜ ਸਕੂਲ ਦੀਆਂ ਵਿਦਿਆਰਥਣਾ ਵੱਲੋ ਇਕ ਜਾਗਰੂਕਤਾ ਰੈਲੀ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਕੱਢੀ ਗਈ ਰੈਲ ਦੇ ਸਮਾਪਨ ਵੇਲੇ ਸ਼੍ਰੀ ਗੁਰੂ ਬਾਲਮੀਕੀ ਮਹਾਰਾਜ  ਚੌਂਕ ਵਿੱਚ ਏਡਜ ਬਿਮਾਰੀ  ਉਤੇ ਇਕ ਨੁੱਕੜ ਨਾਟਰ ਖੇਡ ਕੇ ਏਡਜ ਬਿਮਾਰੀ ਦਾ ਪੁਤਾਲਾ ਵੀ ਸਾੜਿਆ  ਗਿਆ ਇਸ ਨਾਟਿਕ ਦਾ ਆਮ ਲੋਕਾਂ ਵੱਲੋ ਅਨੰਦ ਮਾਣਿਆ ਗਿਆ।

Advertisements

ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਦੇਵ ਸਿੰਘ, ਡਾ. ਗੁਰਵਿੰਦਰ ਸਿੰਘ, ਮੀਡੀਆ ਵਿੰਗ ਤੋਂ ਬੀ.ਸੀ.ਸੀ. ਅਮਨਦੀਪ ਸਿੰਘ , ਗੁਰਵਿੰਦਰ ਸ਼ਾਨੇ, ਕਾਉਂਸਰ ਨੀਸ਼ਾ ਰਾਣੀ, ਸੰਦੀਪ ਕੁਮਾਰੀ ,ਚੰਦਨ , ਪ੍ਰਸ਼ਾਤ, ਰੋਹਿਣੀ ਗੋਤਮ, ਰੋਹਿਤ ਸ਼ਰਮਾਂ ਆਦਿ ਵੀ ਹਾਜਰ ਸਨ। ਇਸ ਮੋਕੇ ਡਾ. ਸਤਪਾਲ ਗੋਜਰਾ ਨੇ ਦੱਸਿਆ ਕਿ ਏਡਜ ਇਕ ਬਹੁਤ ਹੀ ਖਤਰਨਾਕ ਲਾ ਇਲਾਜ ਬਿਮਾਰੀ ਹੈ।

ਏਡਜ਼ ( ਐਕੂਆਇਰਡ ਇਮਿਉਨੋ ਡੈਫੀਸੈਸੀਐਸੀ ਸਿੰਡ੍ਰੋਮ ) ਐ. ਈ. ਵੀ ( ਹਿਉਮਨ ਇਮਿਉਨੋ ਡੈਫੀਸੀਐਸੀ ਵਿਰਸ ) ਸੰਕ੍ਰਮਣ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ । ਉਹਨਾਂ ਦੱਸਿਆ ਕਿ ਇਹ ਵਾਇਰਸ ਵਿਆਕਤੀ ਦੇ ਪ੍ਰਤੀਰੋਧ ਸ਼ਕਤੀ ਰੋਗਾਂ ਨਾਲ ਲੜਨ ਦੀ ਸਮੱਰਥਾ ਨੂੰ ਕਮਜੋਰ ਕਰ ਦਿੰਦਾ ਹੈ ਤੇ ਅੱਗੋ ਚਲ ਕੇ ਏਡਜ ਦਾ ਕਾਰਨ ਬਣਦਾ ਹੈ । ਉਹਨਾਂ ਦੱਸਿਆ ਕਿ ਏਡਜ ਪੀੜਤ ਵਿਆਕਤੀ ਦਾ ਵਜਨ ਅਚਾਨਿਕ ਘੱਟ ਹੋਣ ਲੱਗਦਾ ਹੈ, ਲੰਬੇ ਸਮੇ ਤੱਕ ਬੁਖਾਰ ਦੀ ਸ਼ਿਕਾਇਤ ਚਮੜੀ ਦੇ ਗੁਲਾਬੀ ਰੰਗ ਦੇ ਧੱਬੇ ਸਰੀਰ ਦੇ ਦਾਣਾ ਨਿਕਲ ਆਉਣਾ ਯਾਦਦਾਸ਼ਤ ਕਮਜੋਰ ਹੋਣਾ ਤੇ ਰਾਤ ਨੂੰ ਸੋਦੇ ਸਮੇ ਪਸੀਨਾ ਆਉਣਾ ਅਤੇ ਨਾੜਾ ਵਿੱਚ ਸੋਜ ਆਦਿ ਹੋ ਸਕਦੀ ਹੈ ।

ਡਾ. ਗੋਜਰਾਂ ਨੇ ਦੱਸਿਆ ਕਿ ਏਜਡ ਕੀ ਛੂਤ ਦੀ ਬਿਮਾਰੀ ਨਹੀ ਹੈ ਇਹ ਕਿਸੇ ਨਾਲ ਉਡਣ ਬੈਠਣ ਨਾਲ ਨਹੀ ਫੈਲਦੀ ਹੈ ਬਲਕਿ ਏਡਜ  ਐਆ ਵੀ ਸੰਕ੍ਰਮਿਤ ਗਰਭਵਤੀ ਔਰਤ ਤੋਂ ਇਸ ਦੇ ਹੋਣ ਵਾਲੇ ਬੱਚੇ ਨੂੰ ਕਿਸੇ ਸੰਕ੍ਰਮਿਤ ਵਿਆਕਤੀ ਨਾਲ ਅਸੁਰੱਖਿਅਤ ਯੋਨ ਸਬੰਧਾਂ ਨਾਲ, ਸੰਕ੍ਰਮਿਤ ਖੂਨ ਚੜਾਉਣ ਨਾਲ ਅਤੇ ਸੂਚੀ ਦੀ ਸਾਝੀ ਵਰਤੋ ਕਰਨ ਨਾਲ ਹੁੰਦੀ ਹੈ। ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਬਲਦੇਵ ਸਿੰਘ ਨੇ  ਦੱਸਿਆ ਕਿ ਸਿਹਤ ਵਿਭਾਗ ਵੱਲੋ ਰਾਜ ਜਿਲਾਂ ਹਸਪਤਾਲਾਂ, ਸਬ ਡਿਵੀਜਨਲਾਂ, ਹਸਪਤਾਲਾ, ਮੈਡੀਕਲ ਕਾਲਜਾਂ ਅਚੇ ਕੁਝ ਕਮਿਊਨਟੀ ਸਿਹਤ ਕੇਂਦਰਾਂ ਵਿੱਚ ਇਸਦੀ ਮੁੱਫਤ ਜਾਂਚ ਅਤੇ ਇਲਾਜ ਕੀਤਾ ਜਾਦਾ ਹੈ ਅਤੇ ਰਿਪੋਰਟ ਗੁਪਤ ਰੱਖੀ ਜਾਦੀ ਹੈ । ਇਸ ਬਿਮਾਰੀ ਦਾਕੋਈ ਸਫਲ ਇਲਾਜ ਨਹੀ ਹੈ । ਪਰ ਕੁਝ  ਉਪਚਾਰਾਂ / ਉਪਰਾਲਿਆ ਸਦਕਾਂ ਇਸ ਨੂੰ ਘੱਟ ਕੀਤਾ ਜਾ ਨਿਯੰਰਣ ਰੱਖਣ ਵਿਚ ਮੱਦਦ ਮਿਲ ਸਕਦੀ ਹੈ, ਜਿਨਾ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਅਤੇ ਹੋਰਾਂ ਨੂੰ ਜਾਗਰੂਕ ਕਰਨਾ ਸਭ ਤੋ ਪਹਿਲ ਕਦਮੀ ਹੈ । ਜਿਸ ਨਾਲ ਕਾਫੀ ਹੱਦ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਡਾਕਟਰਾਂ ਦਾ ਦੇਖ ਰੇਖ ਹੇਠ ਐਚ ਆਈ ਵੀ ਸੰਕ੍ਰਿਮਤ ਗਰਭਵਤੀ ਮਾਂ ਤੋ ਹੋਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ ।

LEAVE A REPLY

Please enter your comment!
Please enter your name here