ਸਵਾਮੀ ਸਰਵਾਨੰਦ ਕ੍ਰਿਕੇਟ ਅਕੈਡਮੀ ਨੇ ਮਾਡਲ ਟਾਊਨ ਕਲੱਬ ਨੂੰ 2 ਵਿਕਟਾ ਨਾਲ ਹਰਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। 5 ਮੈਚਾ ਦੀ ਸੀਰੀਜ ਦੇ ਪਹਿਲੇ ਮੈਚ ਵਿਚ ਸਵਾਮੀ ਸਰਵਾਨੰਦ ਕ੍ਰਿਕੇਟ ਅਕੈਡਮੀ ਨੇ ਮਾਡਲ ਟਾੳੂਨ ਕਲੱਬ ਨੂੰ 2 ਵਿਕਟਾ ਨਾਲ ਹਰਾਇਆ। ਟਾਸ ਜਿੱਤ ਕੇ ਕਪਤਾਨ ਸ਼ੁਬਮ ਬਾਵਾ ਨੇ ਪਹਿਲਾ ਬੋਲਿਗ ਕਰਨ ਦਾ ਫੈਸਲਾ ਲਿਆ। ਸ਼ੁਰੂਆਤੀ ੳਵਰ ਵਿਚ ਬੂਟਾ ਤੇ ਮੰਗਾ ਦੁਆਰਾ 8 ਓਵਰਾਂ ਵਿਚ ਸਿਰਫ 38 ਰਨ ਹੀ ਦਿੱਤੇ ਪਰ ਆਖਿਰ ਦੇ 3 ੳਵਰਾ ਵਿਚ ਤਾਬੜਤੋੜ ਬੈਟਿਗ ਕਰਦਿਆ ਹਿਮਾਸ਼ੂ ਨੇ 18 ਗੇਂਦ ਵਿਚ 52 ਰਨ ਆਪਣੀ ਟੀਮ ਲਈ ਜੋੜੇ।

Advertisements

ਮਾਡਲ ਟਾਊਨ ਦੀ ਪੂਰੀ ਟੀਮ 25 ੳਵਰਾ ਵਿਚ 9 ਵਿਕਟਾ ਤੇ 179 ਰਨ ਹੀ ਬਣਾ ਸਕੀ ਜਿਸ ਵਿਚ ਸ਼ੁਭਮ ਥਾਪਾ 51 ਰਨ ਹਿਮਾਸ਼ੂ 52  ਤੇਜੂ 35 ਯੋਗਦਾਨ ਦਿੱਤਾ। ਬੋਲਿਗ ਕਰਦਿਆ ਅਕੈਡਮੀ ਵਲੋ ਸ਼ਿਵਜੋਤ ਨੇ 5 ੳਵਰਾ ਵਿਚ 35 ਰਨ ਦੇ ਕੇ 5 ਵਿਕਟਾ ਲਈਆ। ਜਵਾਬ ਵਿਚ ਅਕੈਡਮੀ ਦੀ ਸੁਰੂਆਤ ਠੀਕ ਨਹੀ ਰਹੀ ਸ਼ਕਤੀ ਜੀ ਸਿਰਫ 3 ਦੋੜਾ ਤੇ ਹੀ ਆਊਟ ਹੋ ਗਏ। ਇਕ ਟਾਇਮ ਤੇ ਅਕੈਡਮੀ ਨੂੰ 80 ਗੇਂਦਾ ਵਿਚ 120 ਦੌੜਾ ਚਾਹੀਦੀਆ ਸਨ ਤੇ ਵਿਕਟਾ ਸਿਰਫ 4 ਰਹਿ ਗਈਆ ਸਨ। ਅਮਿਤ ਮਹਿਤਾ ਜੀ  ਮੰਗਾ ਤੇ ਸ਼ਿਵਜੋਤ ਦੀ ਵਧੀਆ ਬੱਲੇਬਾਜੀ ਦੀ  ਬਦੋਲਤ ਅਕੈਡਮੀ ਨੇ ਮੈਚ 2 ਵਿਕਟਾ ਨਾਲ ਜਿਤ ਲਿਆ।

ਜਿਸ ਵਿਚ ਸੈਡੀ ਚੋਧਰੀ 20, ਅਮਿਤ ਮਹਿਤਾ 40, ਸ਼ਿਵਜੋਤ 39,  ਮੰਗਾ ਨੇ 19 ਰਨ ਬਣਾਏ। ਸ਼ਿਵਜੋਤ ਮੈਨ ਆਫ ਦੀ ਮੈਚ ਬਣੇ।

LEAVE A REPLY

Please enter your comment!
Please enter your name here