ਪਹਿਲੀ ਲੜਕੀ ਨੂੰ ਜਨਮ ਦੇਣ ਵਾਲੀ ਮਾਂ ਨੇ ਕੀਤਾ ਐਮ.ਸੀ.ਐਚ ਵਾਰਡ ਵਿੱਚ ਨਵੇ ਅਪਰੇਸ਼ਨ ਥੀਏਟਰ ਦਾ ਉਦਘਾਟਨ

ਹੁਸਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਵਲ ਹਸਪਤਾਲ ਦੇ ਐਮ. ਸੀ. ਐਚ. ਵਾਰਡ ਵਿੱਚ ਨਵੇ ਅਪਰੇਸ਼ਨ ਥੀਏਟਰ ਦਾ ਉਦਘਾਟਿਨ ਪਹਿਲੀ ਲੜਕੀ ਨੂੰ ਜਨਮ ਦੇਣ ਵਾਲੀ ਮਾਂ ਅਤੇ ਦੋ ਬੱਚੀਆਂ ਦੀ ਮਾਂ ਹਰਦੀਪ ਕੋਰ ਵੱਲੋ ਬੇਟੀ ਬਚਾਉ ਅਤੇ ਸੰਸਥਾਗਤ ਜਣੇਪੇ ਨੂੰ ਪ੍ਰਫੁਲਤ ਕਰਨ ਲਈ ਕੀਤਾ ਗਿਆ । ਸੰਸਥਾਂਗਤ ਜਣੇਪੇ ਲਈ ਸਜੇਰੀਅਨ ਸੈਕਸ਼ਨ ਲਈ ਗਰਾਉਡ ਫਲੋਰ ਤੇ ਸ਼ੁਰੂ ਹੋਣ ਨਾਲ ਮਰੀਜਾਂ ਅਤੇ ਸਟਾਫ ਨੂੰ ਲਾਭ ਹੋਵੇਗਾ ਅਤੇ ਇਸ ਦੇ ਨਾਲ ਹੀ ਮੇਨ ਉਪਰੇਸ਼ਨ ਥੀਏਟਰ ਤੇ ਕੰਮ ਦਾ ਬੋਜ ਵੀ ਘਟੇਗਾ।

Advertisements

ਇਥੇ ਜਿਕਰਯੋਗ ਹੈ ਕਿ ਸੰਸਥਾਂ ਦੇ ਇਨੰਚਾਰਜ ਡਾ. ਬਲਦੇਵ ਸਿੰਘ ਦੇ ਉਪਰਾਲਿਆ ਸੰਦਕਾਂ ਇਸ ਥਿਏਟਰ ਦੀ ਸ਼ੁਰੂਆਤ ਹੋਈ ਹੈ । ਉਹਨਾਂ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਥੀਏਟਰ ਅਧੁਨਿਕ ਉਪਕਰਾਣਾ ਦੇ ਨਾਲ ਲੈਸ ਹੈ ਤੇ ਇਸ ਦੇ ਸ਼ੁਰੂ ਹੋਣ ਨਾਲ ਸੰਸਥਾਂਗਤ ਜਣੇਪੇ ਸਮੇਂ ਮਰੀਜ ਨੂੰ ਬੇਹਤਰ ਸਹੂਲਤਾਂ ਮਿਲ ਸਕਣਗੀਆ ।

ਇਸ ਮੋਕੇ ਗਾਇਨੀ ਗਲਜਿਸਟ ਡਾ. ਮੰਜਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੇਟੀ ਬਚਾਉ , ਬੇਟੀ ਪੜਾਉ ਦੀ ਮਹਿੰਮ ਨੂੰ ਅਸੀ ਤਦ ਹੀ ਹੁਲਾਰਾ ਦੇ ਸਕਦੇ ਹਨ ਜਦੋ ਅਸੀ ਹਸਪਤਾਲ  ਵਿੱਚ ਜਣੇਪੇ ਦੋਰਾਨ ਮਾਂ ਅਤੇ ਬੱਚੇ ਦੀ ਵਧੀਆਂ ਤਰੀਕੇ ਨਾਲ ਦੇਖ ਭਾਲ ਕਰਾਗੇ, ਤੇ ਆਏ ਹੋਏ ਮਰੀਜਾਂ ਨਾਲ ਅਸੀ ਵਧੀਆਂ ਵਰਤਾਅ ਕਰਾਗਾ, ਇਹ ਹਸਪਤਾਲ ਦੇ ਲੋਕਾਂ ਦਾ ਹੈ ਤੇ ਸਾਨੂੰ ਦਾਖਿਲ ਹੋਏ ਮਰੀਜਾਂ ਦੀ ਪਹਿਲ ਦੇ ਅਧਾਰ ਤੇ ਇਲਾਜ ਤੇ  ਸੇਵਾ ਕਰਨੀ ਚਹੀਦੀ ਹੈ ਤੇ ਉਹਨਾਂ ਵੱਲੋ ਐਸ.ਐਮ.ਓ ਸਾਹਿਬ ਦਾ ਨਵੇ ਉਪਰੇਸ਼ਨ ਥੀਏਟਰ ਬਣਾਉਣ ਦਾ ਧੰਨਵਾਦ ਕੀਤਾ ਨੂੰ ਯਕੀਨ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਮਰੀਜਾਂ ਨੂੰ ਕਿਸੇ ਪਰੇਸ਼ਨੀ ਦੀ ਸਾਹਮਣਾ ਨਹੀ ਕਰਨਾ ਪਵੇਗਾ । ਇਸ ਮੋਕੇ ਉਹਨਾਂ ਨਾਲ, ਡਾ. ਸੁਸਾਤ, ਡਾ. ਮਹਿਮਾ,  ਨਰਸਿੰਗ ਸਿਸਟਰ ਕਾਂਤਾ ਤੇ ਸਿਵਲ ਹਪਸਤਾਲ ਦਾ ਹੋਰ ਸਟਾਫ ਵੀ ਹਾਜਰ ਸੀ।

LEAVE A REPLY

Please enter your comment!
Please enter your name here