ਸਿਵਲ ਹਸਪਤਾਲ ਵਿਖੇ ਬੱਚੀਆਂ ਦੀ ਟੈਸਟਿੰਗ ਲਈ ਐਡੋਉਮੈਟਰੀ ਮਸ਼ੀਨਾ ਦਾ ਬੱਚੀਆਂ ਨੇ ਕੀਤਾ ਉਦਾਘਾਟਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਅਰਲੀ ਇਨੰਟਰਵੇਨਸ਼ਨ ਸੈਂਟਰ ਸਿਵਲ ਹਸਪਤਾਲ ਹੁਸ਼ਿਆਰਪੁਰ  ਵਿਖੇ  ਆਰ. ਬੀ. ਐਸ. ਕੇ ਸੁਣਨ ਸ਼ਕਤੀ ਦੀ ਕਮੀ ਤੋਂ ਪੀੜਤ ਬੱਚੀਆਂ ਦੀ ਟੈਸਟਿੰਗ ਲਈ ਐਡੋਉਮੈਟਰੀ ਮਸ਼ੀਨਾ ਦਾ ਉਦਾਘਾਟਿਨ ਬੱਚਿਆ ਤੋ ਕਰਵਾਇਆ ਗਿਆ । ਇਸ ਨਾਲ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਤੇ ਆਗਨਵਾੜੀ ਸੈਟਰਾਂ ਦੇ 0 ਤੋ 18 ਸਾਲ ਦੀ ਉਮਰ ਦੇ  ਬੱਚਿਆ ਲਈ ਪੰਜਾਬ ਸਰਕਰ ਵੱਲੋ ਇਕ ਵਧੀਆਂ  ਉਪਰਾਲਾ ਕੀਤੀ ਗਿਆ ।

Advertisements

ਇਹਨਾਂ ਮਸ਼ੀਨਾਂ ਦੁਆਰਾ ਥੇਰਾਪਿਟਸ ਕਮ ਔਡੀਉਲਜਿਸਟ ਸ਼ਵਿੰਦਰ ਕੋਰ ਡੀ. ਈ. ਆਈ .ਸੀ. ਸੈਟਰਾਂ ਵਿਖੇ ਬੱਚਿਆ ਦੀ ਜਾਂਚ ਪੜਤਾਲ ਕਰੇਗੀ ਤੇ ਜਿਨਾਂ ਬੱਚਿਆਂ ਨੂੰ ਸੁਨਂਣ ਦੀ ਸ਼ਕਤੀ ਕਮੀ ਲਈ ਪੀੜਤ ਪਾਇਆ ਜਾਵੇਗਾ ਉਹਨਾਂ ਨੂੰ ਇਸ ਦਾ ਬਹੁਤ ਫਾਈਦਾ ਹੋਵੇਗਾ । ਨੋਡਲ ਅਫਸਰ ਆਰ.ਬੀ.ਐਸ.ਕੇ. ਡਾ. ਗੁਰਦੀਪ ਸਿੰਘ ਕਪੂਰ ਦੁਆਰਾ ਦੱਸਿਆ ਗਿਆ ਜਲਦ ਹੀ ਡੀ. ਈ .ਆਈ. ਸੀ. ਸੈਟਰ ਵਿੱਚ ਚਿੰਨਚਾਰਜ ਸਰਕਾਰ ਦੁਆਰਾ ਲਗਾ ਦਿੱਤੀ ਜਿਲਾ ਸਕੂਲ ਹੈਲਥ ਅਫਸਰ ਕਮ ਡੀ. ਈ. ਆਈ. ਸੀ. ਸੈਟਰ ਇੰਨਚਾਰਜ ਡਾ. ਗੁਨਦੀਪ ਕੋਰ ਕਿਹਾ ਕਿ ਅਸੀ ਵੱਧ ਤੋਂ ਵੱਧ ਸਕੂਲ ਦੇ ਬੱਚੇ ਜੋ ਕੰਨਾਂ ਦੀਆਂ ਬਿਮਾਰੀਆਂ ਦੇ ਪੀੜਤ ਹਨ ਉਹਨਾਂ ਨੂੰ ਸੁਵਿਧਾ ਮੁਹੀਆਂ ਕਰਵਾਈ ਜਾਵੇਗੀ।

ਇਸ ਮੋਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ,  ਸੀਨੀਅਰ ਮੈਡੀਕਲ ਅਫਸਰ ਡਾ. ਬਲਦੇਵ ਸਿੰਘ,  ਡਾ. ਸਵਾਤੀ, ਡਾ ਪ੍ਰਦੀਪ ਭਾਟੀਆਂ, ਡਾ. ਹਰਨੂਰ ਕੋਰ, ਡਾ. ਸ਼ਲੇਸ਼ ਕੁਮਾਰ, ਆਸ਼ਾ ਰਾਣੀ ਜਿਲਾ ਪ੍ਰੋਗਰਾਮ ਅਫਸਰ ਮੁਹਮੰਦ ਆਸਿਫ ਹਾਜਰ ਸਨ।

LEAVE A REPLY

Please enter your comment!
Please enter your name here