ਚੈਕਿੰਗ ਦੌਰਾਨ ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਨੂੰ ਕੀਤੇ ਜਾਣਗੇ ਜੁਰਮਾਨੇ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਵੱਲੋ ਮੁਹੱਲਾ ਦਸ਼ਮੇਸ਼ ਨਗਰ, ਭੀਮ ਨਗਰ, ਫਤਿਹਗੱੜ ਅਤੇ ਕੀਰਤੀ ਨਗਰ ਵਿੱਖੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਇਹਨਾ ਮੁੱਹਲਿਆਂ ਦੇ ਲੋਕ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਤੁਰੰਤ ਅਪਲਾਈ ਕਰਨ।  ਉਹਨਾ ਹੋਰ ਦਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਪਣੇ ਪੱਧਰ ਤੇ ਨਜਾਇਜ਼ ਤੌਰ ਤੇ ਲਗਾਏ ਹੋਏ ਹਨ।

Advertisements

ਉਹਨਾਂ ਕਿਹਾ ਕਿ ਸ਼ਹਿਰ ਵਾਸੀ ਨਜਾਇਜ਼ ਤੌਰ ਤੇ ਲੱਗੇ ਆਪਣੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨ ਨਗਰ ਨਿਗਮ ਦੇ ਦਫ਼ਤਰ  ਵਿੱਚ ਆ ਕੇ ਤੁਰੰਤ ਰੈਗੂਲਰ ਕਰਵਾਊਣ। ਇਸ ਸਬੰਧੀ ਨਗਰ ਨਿਗਮ ਦੇ ਕਮਰਾ ਨੰ: 1 ਵਿੱਖੇ ਜਾਂ ਫੋਨ ਨੰ: 01882-220322 ਤੇ ਲੋੜੀਂਦੇ ਦੱਸਤਾਵੇਜਾਂ ਸੰਬਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ-ਵੱਖ ਟੀਮਾਂ ਵੱਲੋ ਸ਼ਹਿਰ ਵਿੰਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ ਅਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here