ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੋਸਾਇਟੀ ਨੇ ਕੱਢਿਆ ਨਗਰ ਕੀਰਤਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਾਤਾ ਗੁਜਰ ਕੌਰ ਜੀ ਦੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਸ਼ਮੇਸ਼ ਸੇਵਾ ਸਿਮਰਨ ਸੋਸਾਇਟੀ ਗੋਕਲ ਨਗਰ ਹੁਸ਼ਿਆਰਪੁਰ ਵਲੋਂ ਬਹੁਤ ਹੀ ਸ਼ਰਧਾਪੂਰਵਕ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ  ਦੀ ਅਗੁਵਾਈ ਵਿੱਚ ਗੁਰਦੁਆਰਾ ਕਲਗੀਧਰ ਗੋਕਲ ਨਗਰ, ਗੁਰੁਦੁਆਰਾ ਸ਼੍ਰੀ ਅਰਜੁਨ ਦੇਵ ਜੀ ਰੂਪ ਨਗਰ, ਮਹਾਰਾਜਾ ਰਣਜੀਤ ਸਿੰਘ ਨਗਰ, ਲਕਸ਼ਮੀ ਨਗਰ, ਮਿਲਾਪ ਨਗਰ, ਮੁਹੱਲਾ ਰਾਮਗੜ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕੱਢਿਆ ਗਿਆ।

Advertisements

ਨਗਰ ਕੀਰਤਨ ਵਿੱਚ ਪੰਜ ਪਿਆਰਿਆਂ ਦੀ ਪੋਸ਼ਾਕ ਵਿੱਚ ਬੱਚੇ ਆਕਰਸ਼ਣ ਦਾ ਕੇਂਦਰ ਰਹੇ। ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕਲਗੀਧਰ ਗੋਕਲ ਨਗਰ ਤੋਂ ਆਰੰਭ ਹੋ ਕੇ ਰੂਪ ਨਗਰ, ਮਹਾਰਾਜਾ ਰਣਜੀਤ ਸਿੰਘ, ਲਕਸ਼ਮੀ ਨਗਰ, ਮਿਲਾਪ ਨਗਰ ਮੁਹੱਲਿਆਂ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿੱਚ ਸੰਪਨ ਹੋਇਆ।

ਇਸ ਮੌਕੇ ਤੇ ਸੰਗਤਾਂ ਦੇ ਲਈ ਜਗਾਂ-ਜਗਾਂ ਜਗ ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਨਾਲ ਸੀਨਿਅਰ ਡਿਪਟੀ ਮੇਅਰ, ਪ੍ਰੇਮ ਸਿੰਘ ਪਿਪਲਾਂਵਾਲਾ,ਕੌਂਸਲਰ ਵਿਕਰਮਜੀਤ ਸਿੰਘ ਕਲਸੀ, ਰਾਮਗੜਿਆ ਸਿੱਖ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਮਠਾਰੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਤੇ ਗੁਰਚਰਨ ਸਿੰਘ, ਜਸਕਰਨ ਸਿੰਘ, ਭੁਪਿੰਦਰ ਸਿੰਘ, ਦਲਜੋਤ ਸਿੰਘ, ਤੇਜਵੰਤ, ਨਰਿੰਦਰ, ਮਨਿੰਦਰਪਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।

LEAVE A REPLY

Please enter your comment!
Please enter your name here