ਪ੍ਰੋਫੈਸਰ ਅਮਰਜੀਤ ਨੇ ‘ਸਾਂਝੀ ਰਸੋਈ’ ‘ਚ ਮਨਾਇਆ ਜਨਮ ਦਿਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰੋਫੈਸਰ ਅਮਰਜੀਤ ਕੌਰ, ਲਾਈਫ ਮੈਂਬਰ ਜ਼ਿਲਾ ਰੈਡ ਕਰਾਸ ਸੋਸਾਇਟੀ ਨੇ ਆਪਣਾ ਜਨਮ ਦਿਨ ‘ਸਾਂਝੀ ਰਸੋਈ’ ਵਿਖੇ ਮਨਾਇਆ। ਉਹਨਾਂ ਜਿੱਥੇ ‘ਸਾਂਝੀ ਰਸੋਈ’ ਲਈ 5100 ਰੁਪਏ ਦਾ ਯੋਗਦਾਨ ਪਾਇਆ, ਉਥੇ ਖਾਣਾ ਵਰਤਾਉਣ ਦੀ ਸੇਵਾ ਵੀ ਕੀਤੀ। ਉਹਨਾਂ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਮਾਪੇ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਸਮਾਗਮ ‘ਸਾਂਝੀ ਰਸੋਈ’ ਵਿੱਚ ਮਨਾਉਣ।

Advertisements

‘ਸਾਂਝੀ ਰਸੋਈ’ ਦੀ ਰਿਵਾਇਤ ਅਨੁਸਾਰ ਕੇਕ ਦੀ ਰਸਮ ਉਪਰੰਤ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਅਤੇ ਸ਼ਹਿਰੀ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਪਰਿਵਾਰ ਨੂੰ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਨਰੇਸ਼ ਗੁਪਤਾ, ਪ੍ਰਿੰਸੀਪਲ ਕੁਲਦੀਪ ਕੋਹਲੀ, ਰਾਜੀਵ ਬਜਾਜ, ਸੀਮਾ ਬਜਾਜ, ਪ੍ਰੋ: ਚਨੋਂ ਭੱਲਾ, ਪ੍ਰੋ: ਸਤਨਾਮ ਕੌਰ ਸੈਣੀ, ਪ੍ਰੋ: ਬਲਵੰਤ ਸਿੰਘ, ਡਾ. ਅਸ਼ੋਕ ਸੂਦ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here