ਬਲਾਈਂਡ ਸਕੂਲ ਬਾਹੋਵਾਲ ਵਿਖੇ ਮਨਾਇਆ ਡਾ. ਲੁਈਸ ਬਰੇਲ ਦਾ ਜਨਮਦਿਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਲੁਈਸ ਬਰੇਲ ਦਾ ਜਨਮ ਦਿਨ 108 ਸੰਤ ਨਰਾਇਣ ਦਾਸ ਬਲਾਈਨਡ ਸਕੂਲ ਬਾਹੋਵਾਲ ਵਿਖੇ ਡਿਸਏਬਲਿਡ ਪਰਸਨਜ਼ ਵੈਲਫੇਅਰ ਸੋਸਾਇਟੀ ਅਤੇ ਬਲਾਈਨਡ ਐਂਡ ਹੈਡੀਕੈਪਡ ਡਿਵੈਲਪਮੈਂਟ ਸੁਸਾਇਟੀ ਵਲੋਂ ਸਾਂਝੇ ਤੌਰ ਤੇ ਮਨਾਇਆ ਗਿਆ। ਇਸ ਮੌਕੇ ਡਾ. ਲੁਈਸ ਬਰੇਲ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਹਿਨਾਈਆਂ ਗਈਆਂ। ਇਸ ਮੌਕੇ ਵਿਖੇ ਡਿਸਏਬਲਿਡ  ਪਰਸਨਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਲੁਈਸ ਬਰੇਲ ਨੇ ਬਰੇਲ ਲਿਪੀ ਦੀ ਖੋਜ ਕਰ ਕੇ ਦੇਖਣ ਤੋਂ ਅਸਮਰੱਥ ਵਿਅਕਤੀਆਂ ਨੂੰ ਪੜਨ ਦੇ ਯੋਗ ਬਣਾ ਕੇ ਉਹਨਾਂ ਦੀਆਂ ਹਨੇਰੀ ਦੁਨੀਆਂ ਵਿੱਚ ਚਾਨਣ ਕਰ ਦਿੱਤਾ।

Advertisements

ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਡਾ. ਲੁਈਸ ਬਰੇਲ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ. ਲੁਈਸ ਬਰੇਲ ਦੀ ਦੇਣ ਨੂੰ ਦੁਨੀਆਂ ਭਰ ਦੇ ਲੋਕ ਹਮੇਸ਼ਾਂ ਯਾਦ ਰੱਖਣਗੇ। ਬਲਾਈਨਡ ਐਂਡ ਹੈਡੀਕੈਪਡ ਡਿਵੈਲਪਮੈਂਟ ਸੁਸਾਇਟੀ ਦੇ ਪ੍ਰਧਾਨ ਅਤਰ ਸਿੰਘ ਨੇ ਕਿਹਾ ਕਿ ਬਰੇਲ ਲਿਪੀ ਨਾਲ ਨੇਤਰਹੀਣ ਬੱਚੇ ਪੜਾਈ ਕੇ ਸਫਲਤਾ ਦੀ ਮੰਜ਼ਿਲਾਂ ਛੂਹ ਰਹੇ ਹਨ। ਇਸ ਮੌਕੇ ਨੇਤਰਹੀਣ ਬੱਚਿਆਂ ਨੇ ਡਾ. ਲੁਈਸ ਬਰੇਲ ਦੇ ਜੀਵਨ ਬਾਰੇ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਅਫਸਰ ਤੇ ਨੇਤਰਹੀਣ ਬੱਚਿਆਂ ਨੂੰ ਫਲ ਵੰਡੇ ਗਏ।

ਇਸ ਮੌਕੇ ਤੇ ਜਸਵਿੰਦਰ ਸਿੰਘ ਸਹੋਤਾ, ਅਤਰ ਸਿੰਘ,  ਗੁਰਮੇਲ ਸਿੰਘ ਹੀਰਾ, ਦੀਪਕ, ਪੀ.ਸੀ. ਪਾਲ ਚੇਅਰਮੈਨ ਰਿਟਾਇਰਡ ਈ.ਟੀ.ਓ., ਪ੍ਰਿੰਸੀਪਲ ਮਾਧੁਰੀ, ਰੀਤੂ, ਕਮਲੇਸ਼, ਯੋਗੇਸ਼ ਕੁਮਾਰ, ਵਨੀਤਾ, ਡਾ.ਜੱਸੀ, ਬਲਵਿੰਦਰ ਸਿੰਘ, ਦੀਪਕ ਭਾਟੀਆ, ਵਿਕਾਸ ਸਲੂਜਾ, ਰਣਜੀਤ ਸਿੰਘ, ਗੋਵਿੰਦ, ਰੋਹਿਤ, ਵਿਜੈ ਕੁਮਾਰ, ਕਰਨ ਬੈਂਸ  ਆਦਿ ਸਮੇਤ ਸਕੂਲ ਸਟਾਫ ਅਤੇ ਨੇਤਰਹੀਣ ਵਿਦਿਆਰਥੀ ਹਾਜਰ ਸਨ।

LEAVE A REPLY

Please enter your comment!
Please enter your name here