ਐਸ.ਡੀ.ਐਮ. ਨੇ ਹੜ ਸੰਭਾਵੀ ਇਲਾਕਿਆਂ ਦਾ ਕੀਤਾ ਦੌਰਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਉਪ ਮੰਡਲ ਮੈਜਿਸਟਰੇਟ ਗੜਸ਼ੰਕਰ ਹਰਬੰਸ ਸਿੰਘ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਬਲਾਕ ਮਾਹਿਲਪੁਰ ਦੇ ਹੜ ਸੰਭਾਵੀ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਬਲਾਕ ਦੇ ਪਿੰਡ ਹੱਲੂਵਾਲ ਦੇ ਨਜ਼ਦੀਕ ਲੰਘਦੇ ਚੋਅ, ਰਾਜਨੀ ਦੇਵੀ ਚੋਅ ਦੇ ਨਜ਼ਦੀਕ ਪਿੰਡ ਪਰਸੋਵਾਲ, ਨੱਸਰਾਂ ਬੱਧਣਾਂ, ਬਿਛੋਹੀ ਅਤੇ ਘੁੱਕਰੋਵਾਲ ਦੀ ਆਬਾਦੀ ਅਤੇ ਵਾਹੀਯੋਗ ਜ਼ਮੀਨਾਂ ਦਾ ਬਰਸਾਤਾਂ ਤੋਂ ਪਹਿਲਾਂ ਹੋਣ ਵਾਲੇ ਹੜ• ਰੋਕੂ ਕੰਮਾਂ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਉਹਨਾਂ ਨਾਲ ਡਰੇਨੇਜ ਵਿਭਾਗ ਦੇ ਐਸ.ਡੀ.ਓ. ਪੰਕਜ ਬਾਲੀ, ਜੇ.ਈ. ਮਨਪ੍ਰੀਤ ਸਿੰਘ ਅਤੇ ਹਰਕਮਲ ਹੀਰਾ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here