ਕੈਂਸਰ ਤੋਂ ਹਾਰਨ ਦੀ ਨਹੀਂ ਬਲਕਿ ਉਸ ਨਾਲ ਲੜਨ ਦੀ ਜਰੂਰਤ ਹੈ: ਡਾ. ਰਜਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਵਿਸ਼ਵ ਕੈਂਸਰ ਦਿਵਸ ਦੇ ਮੋਕੇ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਇਸ ਸਾਲ ਦੇ ਥੀਮ ਆਈ.ਐਮ.ਆਈ ਵਿੱਲ ਦੇ ਥੀਮ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਅਤੇ ਸਕਰੀਨਿੰਗ ਕੈਂਪ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਡਾ. ਰਜਿੰਦਰ ਰਾਜ ਜਿਲਾਂ ਪ੍ਰੋਗਰਾਮ ਅਫਸਰ ਐਨ. ਪੀ. ਸੀ. ਡੀ. ਸੀ. ਐਸ.  ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਸਬੋਧਨ ਕਰਦੇ ਹੋਏ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਕੈਂਸਰ ਇਸ ਤਰਾਂ ਦੀ ਨਾਮੁਰਾਦ ਬਿਮਾਰੀ ਹੈ ਜਿਸ ਦਾ ਜੇਕਰ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਇਸ ਦੇ ਪੂਰਾ ਤਰਾਂ ਕਾਬੂ ਪਾਇਆ ਜਾ ਸਕਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਦੇ ਲੱਛਣ ਦਾ ਪਹਿਚਾਣ ਸਮੇਂ ਸਿਰ ਨਾ ਹੋਣ ਕਰਕੇ ਮਰੀਜ ਦਾ ਮਾਨਸਿਕ ਸਰੀਰਿਕ ਤੇ ਆਰਥਿਕ ਨੁਕਸਾਨ ਹੁੰਦਾ ਹੈ। ਤੰਬਾਕੂ ਅਤੇ ਸ਼ਰਾਬ ਦਾ ਸੇਵਨ ਜਿਆਦਾ ਮਸਾਲੇਦਾਰ ਖਾਣ ਵਾਲੇ ਪਦਾਰਥ ਅਤੇ ਅਯੋਕੀ ਜੀਵਨ ਸ਼ੈਲੀ ਇਸ ਰੋਗ ਦਾ ਕਾਰਨ ਬਣਦੇ ਹਨ। ਕੈਂਸਰ ਵਿੱਚ ਆਮ ਤੌਰ ਤੇ ਸਭ ਤੋਂ ਜਿਆਦਾ ਔਰਤਾਂ ਦਾ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਪਾਇਆ ਜਾਦਾ ਹੈ ।

Advertisements

ਸਰੀਰ ਦੇ ਕਿਸੇ ਹਿੱਸੇ ਵਿੱਚ ਗਿਲਟੀ ਜਾਂ ਗੱਠ ਆਦਿ ਦਾ ਹੋਣਾ, ਨਾ ਠੀਕ ਹੋਣ ਵਾਲਾ ਜਖਮ, ਬੁਖਾਰ ਹੋਣਾ ਭਾਰ ਦਾ ਘਟਣਾ, ਸਰੀਰਿਕ ਕਮਜੋਰੀ, ਮਾਸਿਕ ਧਰਮ ਸਹੀ ਨਾ ਹੋਣਾ ਆਦਿ ਆਸ ਦੇ ਲੱਛਣ ਹੋ ਸਕਦੇ ਹਨ । ਉਹਨਾਂ ਨੇ ਕਿਹਾ ਕਿ ਕੈਂਸਰ ਤੋਂ ਹਾਰਨ ਦੀ ਨਹੀਂ ਬਲਕਿ ਉਸ ਨਾਲ ਲੜਨ ਦੀ ਜਰੂਰਤ ਹੈ। ਇਸ ਸੈਮੀਨਰ ਨੂੰ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਸਬੋਧਨ ਕਰਦੇ ਹੋਏ ਦੱਸਿਆ ਇਕ ਸਰਬੇ ਅਨੁਸਾਰ ਪੰਜਾਬ ਵਿੱਚ ਹਰ ਸਾਲ 7500 ਦੇ ਲੱਗਭੱਗ ਕੈਂਸਰ ਦੇ ਨਵੇ ਮਰੀਜ ਮਿਲਦੇ ਹਨ । ਸਰਕਾਰ ਵੱਲੋ ਮੁੱਖ ਮੁੰਤਰੀ ਕੈਸਰ ਰਾਹਤ ਕੋਸ਼ ਰਾਹੀ ਕੈਂਸਰ ਦੇ ਮਰੀਜਾਂ ਨੂੰ ਸਰਕਾਰੀ ਅਤੇ ਸੂਚੀ ਵੱਧ ਹਸਪਤਾਲਾਂ ਵਿੱਚ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ ਜਾਦੀ ਹੈ। ਵਿਦਿਆਰਥੀਆਂ ਦੇ ਨੂੰ ਸਬੈ ਜਾਂਚ ਸਬੰਧੀ ਕੋਸਲਰ ਜਸਵਿੰਦਰ ਕੋਰ ਵੱਲੋ ਜਾਣਕਾਰੀ ਦਿੱਤੀ ਗਈ । ਇਸ ਮੋਕੇ ਤ੍ਰੀਸਲਾ ਕੁਮਾਰ, ਸੁਰਿੰਦਰ ਕੋਰ, ਮੈਡਮ ਮਨਮੀਤ ਕੋਰ, ਅਮਨਦੀਪ ਸਿੰਘ, ਗੁਰਵਿੰਦਰ ਸ਼ਾਨੇ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here