ਬੀ.ਡੀ.ਪੀ.ਓ. ਦਫ਼ਤਰ ਵਿਖੇ ਰੋਜ਼ਗਾਰ ਕੈਂਪ 13 ਫਰਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਗਤੀਸ਼ੀਲ ਅਗਵਾਈ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤਲਵਾੜਾ ਦੇ ਦਫ਼ਤਰ ਵਿਖੇ 13 ਫਰਵਰੀ ਨੂੰ ਸਵੇਰੇ 10.30 ਵਜੇ ਤੋਂ ਸ਼ਾਮ 3.00 ਵਜੇ ਤੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀ ਕਰਮ ਚੰਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਸ.ਆਈ.ਐਸ. ਸਕਿਉਰਟੀ ਵਲੋਂ ਸਕਿਉਰਟੀ ਗਾਰਡ, ਸਕਿਉਰਟੀ ਸੁਪਰਵਾਈਜ਼ਰ ਅਤੇ ਡਰਾਈਵਰਾਂ ਦੀ ਭਰਤੀ ਲਈ ਸਿਰਫ ਲੜਕਿਆਂ ਦੀ ਇੰਟਰਵਿਊ ਲਈ ਜਾਵੇਗੀ।

Advertisements

ਸਕਿਉਰਟੀ ਗਾਰਡ, ਸਕਿਉਰਟੀ ਸੁਪਰਵਾਈਜ਼ਰ ਅਤੇ ਡਰਾਈਵਰ ਲਈ ਉਮਰ 18 ਤੋਂ 35 ਸਾਲ, ਯੋਗਤਾ ਦਸਵੀਂ ਪਾਸ ਅਤੇ ਡਰਾਈਵਰ ਲਈ ਯੋਗਤਾ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਅਤੇ ਸਿਹਤ ਪੱਖੋਂ ਪ੍ਰਾਰਥੀ ਰਿਸਟ ਪੁਸ਼ਟ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਹੋਰ ਕੰਪਨੀਆਂ ਪੁਖਰਾਜ, ਡਾਇਮੰਡ ਹਰਬਲ ਕੇਅਰ, ਸੇਟਿਨ ਕੇਅਰ (ਐਨ.ਬੀ.ਐਫ.ਸੀ.) ਅਤੇ ਸਤਿਅਮ ਫਾਰੀਨਾਂਸ ਵਲੋਂ ਲੋਨ ਅਫ਼ਸਰਾਂ ਲਈ ਲੜਕੇ ਅਤੇ ਲੜਕੀਆਂ ਦੀ ਭਰਤੀ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਪੁਖਰਾਜ ਅਤੇ ਡਾਇਮੰਡ ਹਰਬਲ ਕੇਅਰ ਲਈ ਦਸਵੀਂ ਜਾਂ ਇਸ ਤੋਂ ਵੱਧ ਯੋਗਤਾ ਵਾਲੇ ਪ੍ਰਾਰਥੀ, ਸੈਟਿਨ ਕੇਅਰ (ਐਨ.ਬੀ.ਐਫ.ਸੀ.) ਅਤੇ ਸਤਿਅਮ ਫਾਈਨਾਂਸ ਲਈ ਘੱਟੋ-ਘੱਟ 10+2 ਪਾਸ ਉਮੀਦਵਾਰ ਯੋਗ ਹੋਣਗੇ, ਜਿਨਾਂ ਦੀ ਉਮਰ 18 ਤੋਂ 40 ਸਾਲ ਹੋਵੇ। ਉਮੀਦਵਾਰ ਆਪਣੇ ਵਿਦਿਅਕ ਸਰਟੀਫਿਕੇਟ ਅਤੇ ਬਾਈਓਡਾਟਾ ਨਾਲ ਲੈ ਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤਲਵਾੜਾ ਦੇ ਦਫ਼ਤਰ ਵਿਖੇ ਸਮੇਂ ਸਿਰ ਪਹੁੰਚ ਕੇ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here