ਸ਼ਹਿਰ ਦੀਆਂ ਨਾਮੀ ਬੇਕਰੀਆਂ ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਵੱਡੀ ਪੱਧਰ ਤੇ ਲਏ ਸੈਂਪਲ

ਹੁਸ਼ਿਆਰਪਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਸਟੈਡਰਡ ਐਕਟ ਇੰਡੀਆਂ ਤਹਿਤ ਅੱਜ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਟੀਮ ਵੱਲੋ ਸ਼ਹਿਰ ਦੀਆਂ ਨਾਮੀ ਬੇਕਰੀਆਂ ਜਿਵੇ ਡੀ ਲੈਕਸ਼ ਬੇਕਰੀ, ਨਰਾਇਣ ਬੇਕਰੀ, ਪਤਾਪ ਪ੍ਰਵੀਜਨ ਸਟੋਰ ਤੇ ਸ਼ਹਿਰ ਦੀਆਂ ਹੋਰ ਬੇਕਰੀਆਂ ਦੀ ਅਚਨਚੇਤ ਚੈਕਿੰਗ ਕਰਕੇ, ਰਸੋਈ ਵਿੱਚ  ਬਣਾਏ ਜਾ ਰਹੇ ਖਾਦ ਵਾਲੇ ਪਦਾਰਥ ਜਿਵੇ ਤੇਲ, ਬਿਸਕੁਟ, ਸੈਡਵੈਜ ਸਿਪਰੈਡ, ਪੇਸਟਰੀ ਆਦਿ ਦੇ ਪੰਜ ਸੈਂਪਲ ਲੇ ਗਏ, ਰਸੋਈ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ  ਅਤੇ ਦੀ ਸਾਫ  ਸਫਾਈ ਅਤੇ ਫਿਟਨੈਸ ਸਬੰਧੀ ਚੇਕਿੰਗ ਕੀਤੀ ਗਈ ਅਤੇ ਮੋਕੇ ਤੇ ਪਾਈਆਂ ਗਈਆਂ ਖਾਮੀਆਂ ਨੂੰ ਬੇਕਰੀ ਮਾਲਿਕਾਂ ਨੂੰ ਸਖਤ ਹਦਾਇਤ ਕਰਕੇ ਦੂਰਕਰਨ ਲਈ ਕਿਹਾ ਅਤੇ ਭਵਿੱਖ ਵਿੱਚ ਅਜਿਹੀ ਖਾਮੀ ਮਿਲਣ ਤੇ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

Advertisements

ਹੋਰ ਜਾਣਕਾਰੀ ਦਿੰਦੇ ਹੋਏ ਜਿਲਾਂ ਸਿਹਤ ਅਫਸਰ ਨੇ  ਕਿ ਕਿਚਨ ਵਿੱਚ ਵਰਤਿਆਂ ਜਾਣ ਵਾਲਾ ਤੇਲ ਜਾ ਘਿਊ ਤਿੰਨ ਵਾਰ ਹੀ ਤਲਾਈ ਕੀਤੀ  ਜਾ ਸਕਦੀ ਹੈ , ਤੇ ਬਚੇ ਹੋਏ ਤੇਲ ਨੂੰ ਖਰੀਦਣ ਵਾਸਤੇ ਸਰਕਾਰ ਵੱਲੋ ਇਕ ਕੰਪਨੀ ਨੂੰ ਠੇਕਾਂ ਦਿੱਤਾ ਜਾਵੇਗਾ ਜੋ ਉਸ ਦਾ ਬਾਓਡੀਜਲ ਬਣਾਵੇਗੀ । ਉਹਨਾਂ ਇਹ ਵੀ ਦੱਸਿਆ ਕਿ ਤੰਦਰੁਸਤ ਪੰਜਾਬ , ਸਿਹਤ ਮੰਦ ਪੰਜਾਬ ਅਤੇ ਫੂਡ ਸੇਫਟੀ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਵਿਭਾਗ ਫੂਡ ਸੇਫਟੀ ਅਤੇ ਸਟੈਡਰਡ ਐਕਟ ਨੂੰ ਐਕਟ ਦੀ ਇਨੰ ਬਿੰਨ ਪਾਲਣਾ ਕਰਵਾਉਣ ਲਈ ਬਚਨ ਬੱਧ ਹੈ। ਰਸੋਈ ਵਿੱਚਕੰਮ ਕਰਨ ਵਾਲੇ ਕਰਮਚਾਰੀਆਂ ਦਾ ਮੈਡੀਕਲ ਤੋਰ ਫਿੱਟ ਹੋਣਾ, ਰਸੋਈ ਵਿੱਚ ਕੰਮ ਕਰਨ ਸਮੇ ਸਿਰ ਤੇ ਟੋਪੀ, ਮਾਸਕ ਅਤੇ ਦਸਤਾਨੇ ਪਹਿਨਣੇ ਜਰੂਰੀ ਹਨ।

ਰਸੋਈ ਸਾਫ ਸੁਥਰੀ, ਹਵਾ ਦਾਰ ਅਤੇ ਰੋਸ਼ਨੀ ਭਰਪੂਰ ਹੋਣੀ ਚਾਹੀਦੀ ਹੈ । ਬਰੈਡਿਡ  ਖਾਦ ਪਦਾਰਥ ਤੇ ਬਣਾਉਣ ਦੀ ਮਿਤੀ ਅਤੇ ਮਿਆਦ ਪੁਗਣ ਦੀ ਮਿਤੀ ਦਰਸਾਉਦੇ ਹੋਏ ਪਦਾਰਥਾਂ ਦੀ ਵਰਤੋ ਕੀਤੀ ਜਾਵੇ।  ਇਸ ਮੋਕੇ ਉਹਨਾਂ ਦੀ ਟੀਮ ਵਿੱਚ ਅਸ਼ੋਕ ਕੁਮਾਰ , ਰਾਮ ਲੁਭਾਇਆ ਤੇ ਹੋਰ ਵੀ ਹਾਜਰ ਸਨ ।

LEAVE A REPLY

Please enter your comment!
Please enter your name here