ਲਗਵਾਲ ਆਟੋਮੋਬਾਇਲਜ਼ ਨੇ ਲਗਾਇਆ ਲੋਨ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਿਕਾਰਡਤੋੜ ਵੱਧ ਰਹੀ ਮਹਿੰਗਾਈ ਵਿੱਚ ਲੋਕਾਂ ਲਈ ਆਪਣੀਆਂ ਜਰੂਰਤਾਂ ਪੂਰੀਆਂ ਕਰਨੀਆਂ ਬੇੱਹਦ ਔਖੀਆਂ ਹੋ ਰਹੀਆਂ ਹਨ। ਜਿਸ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਦੋ ਪਹੀਆ ਵਾਹਨਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਟੀ.ਵੀ.ਐੱਸ. ਵੱਲੋਂ ਆਪਣੇ ਸ਼ਾਨਦਾਰ ਆਫਰਾਂ ਰਾਹੀਂ ਲੋਕਾਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Advertisements

ਇਹ ਵਿਚਾਰ ਲਗਵਾਲ ਆਟੋ ਟੀ.ਵੀ.ਐੱਸ. ਹੁਸ਼ਿਆਰਪੁਰ ਦੇ ਸੀਈਓ ਬਲਦੇਵ ਸਿੰਘ ਬਸਰਾ ਨੇ ਵੀਰਵਾਰ ਨੂੰ ਬੱਸ ਸਟੈਂਡ ਰੋਡ ਹੁਸ਼ਿਆਰਪੁਰ ਵਿਖੇ ਤਿੰਨ ਰੋਜ਼ਾ ਲੋਨ ਮੇਲੇ ਦਾ ਉਦਘਾਟਨ ਕਰਨ ਮੌਕੇ ਪ੍ਰਗਟ ਕਰਦਿਆਂ ਕਿਹਾ ਕਿ ਵੈਸੇ ਤਾਂ ਕੰਪਨੀ ਵੱਲੋਂ ਆਪਣੇ ਗ੍ਰਾਹਕਾਂ ਦੀ ਹਰੇਕ ਲੋੜ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ,ਪਰੰਤੂ ਇਸ ਵਾਰ ਟੀ.ਵੀ.ਐੱਸ. ਵੱਲੋਂ ਹੋਰ ਵੀ ਜ਼ਿਆਦਾ ਫਾਇਦਾ ਦੇਣ ਲਈ ਪਿਛਲੇ ਸਮਿਆਂ ਤੋਂ ਵੀ ਕਿਤੇ ਜ਼ਿਆਦਾ ਰਿਕਾਰਡਤੋੜ ਬੰਪਰ ਬੱਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਰਾਹੀਂ 13000 ਰੁਪਏ ਤੱਕ ਦੀ ਬਚੱਤ ਕੀਤੀ ਜਾ ਸਕਦੀ ਹੈ।

ਬਲਦੇਵ ਸਿੰਘ ਬਸਰਾ ਨੇ ਕਿਹਾ ਕਿ ਇਹ ਲੋਨ ਮੇਲਾ ਅੱਜ ਤੋਂ ਆਰੰਭ ਹੋ ਕੇ ਲਗਾਤਾਰ ਤਿੰਨ ਦਿਨ 21 ਫਰਵਰੀ ਤੱਕ ਜਾਰੀ ਰਹੇਗਾ। ਉਨ ਦੱਸਿਆ ਕਿ ਇਸ ਲੋਨ ਮੇਲੇ ਵਿੱਚ ਟੀ.ਵੀ.ਐੱਸ.ਦੋ ਪਹੀਆ ਵਾਹਨ ਬਹੁਤ ਹੀ ਘੱਟ ਵਿਆਜ,ਆਸਾਨ ਕਿਸ਼ਤਾਂ ਬਹੁਤ ਘੱਟ ਕਾਗਜ਼ੀ ਕਾਰਵਾਈ ਦੀਆਂ ਸਹੂਲਤਾਂ ਨਾਲ ਮੌਕੇ ‘ਤੇ ਹੀ ਵਾਹਨ ਦੀ ਡਲਿਵਰੀ ਵੀ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਫੌਜੀ ਭਰਾਵਾਂ ਲਈ ਸੀ.ਐੱਸ.ਡੀ.ਦੀ ਸਹੂਲਤ ਅਤੇ ਦਿਲਖਿੱਚਵੀਂ ਐਕਸਚੇਂਜ ਆਫਰ ਵੀ ਉਪਲੱਬਧ ਹੋਵੇਗੀ।

ਇਸ ਮੌਕੇ ਕੰਪਨੀ ਦੇ ਐੱਮ.ਡੀ. ਰਿਜ਼ਨਲ ਮੈਨੇਜਰ ਪ੍ਰਦੀਪ ਕੁਮਾਰ ਚੰਡੀਗੜ ਅਤੇ ਸੀਨੀਅਰ ਏਰੀਆ ਮੈਨੇਜਰ ਦੀਪਕ ਜਲੰਧਰ ਨੇ ਦੱਸਿਆ ਕਿ ਟੀ.ਵੀ.ਐੱਸ. ਦੇ ਦੋ ਪਹੀਆਂ ਵਾਹਨਾਂ ਦਾ ਡਿਜ਼ਾਇਨ ਨਵੀਨਤਮ ਤਕਨੀਕ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।ਕੰਪਨੀ ਵੱਲੋਂ ਮਹਿੰਗਾਈ ਦੇ ਇਸ ਯੁੱਗ ਵਿੱਚ ਲੋਕਾਂ ਦੀਆਂ ਜੇਬਾਂ ਦਾ ਖਿਆਲ ਰੱਖਦਿਆਂ ਘੱਟ ਤੇਲ ਦੀ ਖੱਪਤ ਅਤੇ ਵੱਧ ਮਾਈਲੇਜ ਦੇ ਨਾਲ-ਨਾਲ ਮੋਬਾਈਲ ਚਾਰਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਬਸਰਾ ਪਾਰਟਨਰ, ਗੋਬਿੰਦ ਸਿੰਘ ਪਾਰਟਨਰ,ਹਰਮੇਸ਼ ਸਿੰਘ ਚੀਫ ਮੈਨੇਜਰ, ਗੁਰਮੇਲ ਸਿੰਘ ਸੀਨੀਅਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ,ਨਵੀਨ ਸੇਠੀ ਚੀਫ ਮੈਨੇਜਰ ਰੈਲੀਗੇਅਰ ਹੈਲਥ ਇੰਸ਼ੂਰੈਂਸ ਕੰਪਨੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here