ਬੋਲੇਪਨ ਨੂੰ ਜੀਵਨ ਵਿੱਚ ਰੁਕਵਟ ਨਾ ਬਣਨ ਦਿਉ: ਵਧੀਕ ਡਿਪਟੀ ਕਮਿਸ਼ਨਰ

ਹੁਸ਼ਿਆਰਪਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਵਿਸ਼ਵ ਸੁਨਣ ਦਿਵਸ ਅਤੇ ਕੰਨਾਂ ਦੀ ਦੇਖਭਾਲ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਬੋਲੇਪਨ ਨੂੰ ਜੀਵਨ ਵਿੱਚ ਰੁਕਵਟ ਨਾ ਬਣਨ ਦਿਉ ਦੇ ਥੀਮ ਨੂੰ ਸਮਰਪਿਤ ਜਾਗਰੂਕਤਾ ਗਤੀ ਵਿਧੀਆ ਦਾ ਅਯੋਜਨ ਸਿਵਲ ਹਸਪਤਾਲ  ਤੋਂ ਸਿਵਲ ਸਰਜਨ ਡਾ ਜਸਬੀਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਪ੍ਰੀਤ ਸੂਦਨ ਮੁੱਖ ਮਹਿਮਾਨ ਵੱਲੋ ਹਾਜਰ ਹੋਏ । ਉਹਨਾਂ ਸਿਵਲ ਹਸਪਤਾਲ ਤੋ ਨਰਸਿੰਗ ਸਕੂਲ ਦੇ ਵਿਦਿਆਰਥਣਾ ਵੱਲੋ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਝੰਡੀ ਦੇ ਕੇ ਲੋਕਾਂ ਵਿੱਤ ਜਾਗਰੂਕਤਾ ਪੈਦਾ ਕਰਨ ਹਿੱਤ ਰਵਾਨਾ ਕੀਤਾ। ਇਸ ਮੋਕੇ ਸਿਵਲ ਹਸਪਤਾਲ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਸ਼ਨ ਐਡ ਕੰਟਰੋਲ ਆਫ ਡੈਫਨੈਸ ਅਧੀਨ  ਇਸ ਕੌਮੀ ਪ੍ਰੋਗਰਾਮ ਦਾ ਮਕੱਸਦ ਬੋਲੇਪਨ / ਬਹਿਰਾਂਪਨ ਦੀ ਜਲਦ ਜਾਂਚ ਕਰਕੇ ਮਰੀਜ ਨੂੰ ਇਲਾਜ ਲਈ ਪ੍ਰੇਰਿਤ ਕਰਨਾਂ ਤਾਂ ਜੋ ਕਿ ਇਸ ਨਾਲ ਹੋਣ ਵਾਲੀ ਪੱਕੀ ਅਪੰਗਤਾਂ ਨੂੰ ਘਟਾਇਆ ਜਾ ਸਕੇ।
ਵਿਸ਼ਵ ਸੁਨਣ ਦਿਵਸ ਅਤੇ ਕੰਨਾਂ ਦੀ ਦੇਖਭਾਲ ਦਿਵਸ ਜਾਗਰੂਕਤਾ ਰੈਲੀ ਨੂੰ ਝੰਡੀ ਦਿੱਤੀ
ਉਹਨਾਂ  ਕਿਹਾ ਕਿ ਭਾਰਤ  ਵਿੱਚ 63 ਮਿਲੀਅਨ ਲੋਕ ਬਹਿਰਾਪਨ ਤੋ ਪ੍ਰਭਾਵਿਤ ਹਨ , ਤੇ ਜੇਕਰ ਇਸ ਦਾ ਸਮੇ ਸਿਰ  ਜਾਂਚ ਅਤੇ ਇਲਾਜ ਹੋ ਜਾਵੇ ਤਾਂ 50 ਪ੍ਰਤੀਸ਼ਤ ਬਿਮਾਰੀ ਨੂੰ ਘਟਾਇਆ ਜਾ ਸਕਦਾ ਹੈ, ਬਿਮਾਰੀ ਦਾ ਇਲਾਜ ਹੋਣ ਨਾਲ 80 ਪ੍ਰਤੀਸ਼ਤ ਲੋਕਾਂ ਨੂੰ ਇਸ ਦਾ ਫਾਇਦਾ ਹੋ  ਸਕਦਾ ਹੈ । ਉਹਨਾਂ ਕਿਹਾ ਸਾਡੇ ਸਾਰਿਆ ਦਾ ਇਕੋ ਇਕ ਮੁੱਖ ਟੀਚਾਂ ਹੋਣਾ ਚਾਹੀਦਾ ਹੈ ਕਿ ਕੋਈ ਵਿਆਕਤੀ ਕਿਸੇ ਬਿਮਾਰੀ ਜਾ ਸੱਟ ਚੋਟ ਕਾਰਨ ਸੁਣਨ ਦੀ ਸਮੱਰਥਾਂ ਤੋ ਜੇਕਰ ਪ੍ਰਭਾਵਿਤ ਹੈ ਤਾਂ ਉਹ ਇਲਾਜ ਤੋ ਵਾਝਾਂ ਨਾ ਰਹੇ ।  ਬਿਮਾਰੀ ਦੇ ਲੱਛਣਾ ਬਾਰੇ ਘੱਟ ਜਾਣਕਾਰੀ ਹੋਣ ਕਰਕੇ ਅਸੀ ਅਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਦੇ ਹਾਂ । ਵਧੇਰੀ ਉਮਰ ਤੱਕ ਸੁਨਣ ਸ਼ਕਤੀ ਕਾਇਮ ਰੱਖਣ ਲਈ ਸਾਨੂੰ ਕੰਨਾਂ ਦੀ ਜਾਂਚ ਸਮੇ ਸਮੇ ਸਿਰ ਕਰਵਾਉਣੀ ਜਰੂਰੀ ਹੈ। ਸਰਕਾਰ ਵੱਲੋ ਸਿਵਲ ਹਸਪਤਾਲ ਵਿੱਚ ਈ. ਐਨ. ਟੀ. ਮਾਹਰ ਡਾਕਟਰਾਂ ਅਤੇ ਜਰੂਰੀ ਮਸ਼ੀਨਰੀ ਮੁੱਹਾਈਆਂ ਕਰਵਾ ਕੇ ਲੋਕਾਂ ਨੂੰ ਇਸ ਸਬੰਧੀ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ। ਉਹਨਾਂ ਹਾਜਰੀਨ ਨੂੰ ਇਸ ਪ੍ਰੋਗਰਾਮ ਬਾਰੇ  ਆਪਣੇ ਆਸ ਪਾਸ ਲੋਕਾਂ ਵਿੱਚ ਜਾਣਕਾਰੀ  ਦੇਣ ਲਈ ਪ੍ਰਰਿਆ।
ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਬੋਲੇਪਨ ਦੇ ਮੁੱਖ  ਲੱਛਣ ਕੰਨ ਵਗਣਾ, ਘੱਟ ਸੁਨਣਾ , ਇਕਾਗਰਤਾ ਦੀ ਕਮੀ ਹੋਣਾ ਆਦਿ ਹੋ ਸਕਦੇ ਹਨ । ਕੰਨਾਂ ਅਤੇ ਸੁਨਣ ਸ਼ਕਤੀ ਦੀ ਸੰਭਾਲ ਲਈ ਕੰਨ ਵਿੱਚ ਕੋਈ ਨੁਕੀਲੀ ਵਸਤੂ ਨਾ ਮਾਰੀ ਜਾਵੇ, ਬੱਚਿਆ ਨੂੰ ਕੰਨਾਂ ਦੇ ਨਜਦੀਕ ਚੋਟ ਨਾ ਮਾਰੀ ਜਾਵੇ , ਸਿਆਦਾ ਸ਼ੋਰ ਤੋ ਬਚਿਆ ਜਾਵੇ ਅਤੇ ਕੰਨ ਵਿੱਚ  ਤਰਲ ਪਦਾਰਥ ਨਾ ਪਾਇਆ ਜਾਵੇ । ਕੰਨਾਂ ਦੀ ਬਿਮਾਰੀਆ ਜਾਂਚ ਲਈ 17 ਮਾਰਚ ਤੱਕ ਪੰਦਰਵਾੜਾਂ ਮਨਾਇਆ ਜਾ ਰਿਹਾ ਹੈ ਜਿਸ ਦੋਰਾਨ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਜਾਂਚ ਕੈਪ ਲਗਾ ਕੇ ਕੰਨਾ ਦੀਆਂ ਬਿਮਾਰੀਆਂ ਦਾ ਇਲਾਜ  ਮੁੱਫਤ ਕੀਤਾ ਜਾਵੇਗਾ।
ਇਸ ਮੋਕੇ ਡਾ. ਜਸਵਿੰਦਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਅਤੇ ਡਾ ਰਜਿੰਦਰ ਰਾਜ ਜਿਲਾ ਪ੍ਰੋਗਰਾਮ ਅਫਸਰ ਐਨ ਪੀ. ਪੀ. ਸੀ. ਡੀ ਨੇ ਵੀ ਸਬੋਧਨ ਕੀਤਾ ਇਸ ਮੋਕੇ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਜੀ ਐਸ ਕਪੂਰ, ਡਾ. ਸੁਰਿੰਦਰ ਸਿੰਘ, ਡਾ. ਸਵਾਤੀ ਨੋਡਲ ਅਫਸਰ, ਪਰਸ਼ੋਤਮ ਲਾਲ, ਗੁਰਜੀਸ਼ ਕੋਰ , ਪ੍ਰਿੰਸੀਪਲ ਤ੍ਰਿਸ਼ਲਾਂ, ਅਮਨਦੀਪ ਸਿੰਘ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸਿੰਘ  ਹਾਜਰ ਸਨ । ਇਥੇ ਇਹ ਵੀ ਦੱਸਿਆ ਜਾਦਾ ਹੈ ਤੇ ਵਧੀਕ ਡਿਪਟੀ ਕਮਿਸ਼ਨਰ ਵੱਲੋ ਹਸਪਤਾਲ ਵਿੱਚ ਕੰਨਾਂ ਦੀ ਜਾਂਚ ਦੀ ਸਕੀਰਨਿੰਗ ਕੈਪ ਦਾ ਵੀ ਉਦਾਘਾਟਿਨ ਕੀਤਾ।

LEAVE A REPLY

Please enter your comment!
Please enter your name here