Saturday, October 24, 2026
Home Hoshiarpur ਨੇਤਰਦਾਨ ਸੰਸਥਾ ਨੇ ਕੀਤਾ ਡਿਪਟੀ ਕਮਿਸ਼ਨਰ ਅਪਨੀਤ ਦਾ ਸਵਾਗਤ

ਨੇਤਰਦਾਨ ਸੰਸਥਾ ਨੇ ਕੀਤਾ ਡਿਪਟੀ ਕਮਿਸ਼ਨਰ ਅਪਨੀਤ ਦਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਜੋ ਆਪਣੀ ਸਥਾਪਨਾ ਦਾ 20ਵਾਂ ਵਰਾ ਮਨਾ ਰਹੀ ਹੈ, ਦੇ ਮੈਂਬਰ ਸੰਸਥਾ ਦੇ ਪ੍ਰਧਾਨ ਪ੍ਰੋ. ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਜਿਲੇ ਵਿੱਚ ਨਵਨਿਯੁਕਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮਿਲਣ ਪਹੁੰਚੇ।

Advertisements

ਸੰਸਥਾ ਦੇ ਮੈਂਬਰਾਂ ਨੇ ਫੁੱਲ਼ਾਂ ਦੇ ਗੁਲਦਸਤੇ ਨਾਲ ਨਵਨਿਯੁਕਤ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ। ਸੰਸਥਾ ਦੇ ਪ੍ਰਧਾਨ ਪ੍ਰੋ.ਬਹਾਦਰ ਸਿੰਘ ਸੁਨੇਤ ਨੇ ਸੰਸਥਾ ਦੇ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਪਿਛਲੇ 20 ਸਾਲਾਂ ਤੋਂ ਨੇਤਰਹੀਣ ਵਿਅਕਤੀਆਂ ਦੀ ਜਿੰਦਗੀ ਨੂੰ ਰੋਸ਼ਨ ਕਰਨ ਦਾ ਕੰਮ ਕਰ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਜਿਲਾਂ ਪ੍ਰਸ਼ਾਸਨ ਵੱਲੋ ਸੰਸਥਾ ਨੂੰ ਹਰ ਤਰਾਂ ਦਾ ਸਜਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਸਥਾ ਦੇ ਮੈਂਬਰ ਇੰਜ ਜਸਵੀਰ ਸਿੰਘ, ਰਾਕੇਸ਼ ਮੋਹਣ, ਸੁਰੇਸ਼ ਕਪਾਟੀਆ, ਸੰਤੋਸ਼ ਸੈਣੀ ਅਤੇ ਹਰਭਜਨ ਸਿੰਘ ਜੀ ਵੀ ਹਾਜਰ ਸਨ।

LEAVE A REPLY

Please enter your comment!
Please enter your name here