ਜਨਗਣਨਾ ਲਈ ਲਗੀਆਂ ਡਿਯੂਟੀਆਂ ਨੂੰ ਨੇੜੇ ਸ਼ਿਫਟ ਕਰਵਾਉਣ ਲਈ ਟੀਚਰ ਫ਼ਰੰਟ ਨੇ ਕੀਤੀ ਈ.ਓ. ਨਾਲ ਭੇਂਟ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਜਿਲਾ ਹੁਸ਼ਿਆਰਪੁਰ ਦਾ ਇੱਕ ਵਫ਼ਦ ਜ਼ਿਲਾ ਪ੍ਰਧਾਨ ਸੁਖਦੇਵ ਡਾਨਸੀਵਾਲ ਦੀ ਅਗਵਾਈ ਹੇਠ ਈ.ਓ.ਅਵਤਾਰ ਚੰਦ ਨੂੰ ਮੁਲਾਜ਼ਮਾਂ ਦੀਆਂ ਖਾਸ ਕਰ ਅਧਿਆਪਕਾਂ ਦੀਆਂ ਜਨਗਣਨਾ ਚ ਲੱਗੀਆਂ ਡਿਊਟੀਆਂ ਸਬੰਧੀ ਮਿਲਿਆ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਜ਼ਿਲਾ ਸਕੱਤਰ  ਮਾ. ਹੰਸ ਰਾਜ ਗੜਸ਼ੰਕਰ ਨੇ ਦੱਸਿਆ ਕਿ ਜਨਗਣਨਾ ਵਿੱਚ ਅਧਿਆਪਕਾਂ ਦੀਆਂ ਲੱਗੀਆਂ ਦੂਰ ਦੂਰ ਡਿਊਟੀਆ ਨੂੰ ਅਧਿਆਪਕ ਕਰਮਚਾਰੀਆਂ ਦੇ ਕੰਮ ਕਰਨ ਵਾਲੇ ਸਥਾਨਾਂ ਤੇ ਲਗਾਉਣ ਵਾਰੇ, ਸਾਰੇ ਵਿਭਾਗਾਂ ਚ ‘ਅਨੁਪਾਤਕ ਅਨੁਸਾਰ ਜਨਗਣਨਾਂ ਦੀਆਂ ਡਿਊਟੀਆਂ ਲਗਾਈਆਂ ਜਾਣ ਆਦਿ ਮੰਗਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਈ.ਓ ਅਵਤਾਰ ਚੰਦ ਵਲੋ ਵਫਦ ਨੁੰ ਭਰੋਸਾ ਦਿੱਤਾ ਕਿ ਜਲਦੀ ਹੀ ਇਹਨਾਂ ਸਭ ਸਮੱਸਿਆਵਾਂ ਨੂੰ ਹੱਲ ਕਰ ਲਿਆ ਜਾਵੇਗਾ। ਇਸ ਸਮੇਂ  ਡੀ ਟੀ ਐੱਫ ਆਗੂ ਮਨਜੀਤ ਬੰਗਾ, ਸੰਦੀਪ ਡਾਨਸੀਵਾਲ,ਹਰਮੇਸ਼ ਭਾਟੀਆ, ਜਰਨੈਲ ਸਿੰਘ, ਕੁਲਦੀਪ ਸਿੰਘ ਮੈਡਮ ਸੁਨੀਤਾ ਰਾਣੀ,ਮੈਡਮ ਦਲਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ ।

LEAVE A REPLY

Please enter your comment!
Please enter your name here