ਡਿਪਟੀ ਕਮਿਸ਼ਨਰ ਦੇ ਹੁਕਮਾ ਨੂੰ ਟਿੱਚ ਕਰਕੇ ਜਾਣਦੇ ਹਨ ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਦੇ ਪ੍ਰਬੰਧਕ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇ ਨਜ਼ਰ ਬੇਸ਼ੱਕ ਸਰਕਾਰ ਵਲੋਂ ਸਰਕਾਰੀ, ਗੈਰ ਸਰਕਾਰੀ ਦਫ਼ਤਰ, ਸਿੱਖਿਆ ਦੇ ਅਦਾਰੇ ਅਤੇ ਪ੍ਰਾਈਵੇਟ ਟਰਾਂਸਪੋਰਟ ਬੰਦ ਕਰਨ ਦੇ ਆਦੇਸ਼ਾਂ ਜਾਰੀ ਕੀਤੇ ਹੋਏ ਹਨ ਪਰ ਸਥਾਨਕ ਤਹਿਸੀਲ ਦੇ ਪਿੰਡ ਸੈਲਾ ਖੁਰਦ ਵਿੱਚ ਚੱਲ ਰਹੀ ਕੁਆਂਟਮ ਪੇਪਰ ਮਿੱਲ ਦੇ ਪ੍ਰਬੰਧਕ ਇਹਨਾਂ ਹੁਕਮਾਂ ਨੂੰ ਟਿੱਚ ਜਾਣਦੇ ਹਨ। ਉਕਤ ਮਿੱਲ ਵਿੱਚ ਇਲਾਕੇ ਦੇ ਹਜ਼ਾਰਾਂ ਵਰਕਰ ਕੰਮ ਕਰਦੇ ਹਨ ਜਿਹੜੇ ਕਿ ਰੋਜ਼ਾਨਾ ਵਾਂਗ ਮਿੱਲ ਵਿੱਚ ਆ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਮਿੱਲ ਤੋਂ ਮਹਿਜ਼ ਦਸ ਬਾਰਾਂ ਕਿਲੋਮੀਟਰ ਦੂਰ ਪੈਂਦੇ ਪਿੰਡਾਂ ਵਿੱਚ ਪ੍ਰਸ਼ਾਸਨ ਨੇ ਧਾਰਾ 144 ਲਗਾਈ ਹੋਈ ਹੈ ਪਰ ਨਾਲ ਹੀ ਪੂਰੇ ਜ਼ਿਲੇ ਵਿੱਚ ਸਰਕਾਰੀ, ਗੈਰ ਸਰਕਾਰੀ, ਸੈਂਟਰ, ਮਾਲ ਆਦਿ ਅਦਾਰੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।

Advertisements

ਇਲਾਕੇ ਦੇ ਲੋਕਾਂ ਨੇ ਮਿੱਲ ਬੰਦ ਕਰਨ ਦੀ ਕੀਤੀ ਮੰਗ

ਇਸ ਤੋਂ ਇਲਾਵਾ ਲੋਕਾਂ ਦੇ ਘੱਟ ਤੋਂ ਘੱਟ ਇਕੱਠ ਕਰਨ ‘ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਇਸਦੇ ਬਾਵਜੂਦ ਸੈਲਾ ਖੁਰਦ ਵਿੱਚ ਸਥਿਤ ਕੁਆਂਟਮ ਪੇਪਰ ਮਿੱਲ ਵਿੱਚ ਮਜ਼ਦੂਰਾਂ ਵਲੋਂ ਆਮ ਵਾਂਗ ਕੰਮ ਕੀਤਾ ਜਾ ਰਿਹਾ ਹੈ। ਮਿੱਲ ਦੇ ਦੋਵੇਂ ਗੇਟਾਂ ‘ਤੇ ਮਜ਼ਦੂਰ ਰੋਜ਼ਾਨਾ ਵਾਂਗ ਆਪਣੀ ਡਿਊਟੀ ਅਨੁਸਾਰ ਅੰਦਰ ਆ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਸਥਾਨਕ ਤਹਿਸੀਲ ਦੇ ਪਿੰਡਾਂ ਵਿੱਚੋਂ ਹੁਣ ਤੱਕ ਗਿਆਰਾਂ ਮਰੀਜ਼ਾਂ ਨੂੰ ਸ਼ੱਕੀ ਕਰੋਨਾ ਵਾਇਰਸ ਐਲਾਨਿਆ ਜਾ ਚੁੱਕਾ ਹੈ ਪਰ ਉਕਤ ਮਿੱਲ ਦੇ ਪ੍ਰਬੰਧਕਾਂ ਵਲੋਂ ਮਿੱਲ ਦੇ ਮਜ਼ਦੂਰਾਂ ਨੂੰ ਕੰਮ ਤੋਂ ਛੁੱਟੀ ਨਹੀਂ ਦਿੱਤੀ  ਗਈ। ਸੂਤਰਾਂ ਅਨੁਸਾਰ ਗੜਸ਼ੰਕਰ ਤਹਿਸੀਲ ਦੇ ਲਗਭਗ 100 ਪਿੰਡਾਂ ਤੋਂ ਰੋਜ਼ਾਨਾ ਸੈਂਕੜੇ ਮਜ਼ਦੂਰ ਮਿੱਲ ਵਿੱਚ ਕੰਮ ਸਬੰਧੀ ਆਉਂਦੇ ਹਨ। ਕੀ ਕਹਿੰਦੇ ਹਨ।

ਐਸਡੀਐਮ ਗੜਸ਼ੰਕਰ ਜਦੋ ਇਸ ਬਾਰੇ ਐੱਸਡੀਐੱਮ ਹਰਬੰਸ ਸਿੰਘ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਉਕਤ ਮਿੱਲ ਬੰਦ ਕਰਾਉਣ ਸਬੰਧੀ ਉਹਨਾਂ ਨੂੰ ਕੋਈ ਆਦੇਸ਼ ਨਹੀਂ ਮਿਲੇ ਜਿਸ ਕਰਕੇ ਮਿੱਲ ਬੰਦ ਕਰਨ ਸਬੰਧੀ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਉਂਝ ਮਿੱਲ ਦੇ ਪ੍ਰਬੰਧਕਾਂ ਨੂੰ ਮਜ਼ਦੂਰਾਂ ਦੀ ਗਿਣਤੀ ਘਟਾਉਣ ਬਾਰੇ ਕਹਿ ਦਿੱਤਾ ਗਿਆ ਹੈ। ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਚਾਹਲ ਨੇ ਕਿਹਾ ਸਰਕਾਰ ਵਲੋ ਕੀਤੀਆ ਹਦਾਇਤਾ ਦੀ ਪਾਲਣਾ ਸਾਰਿਆ ਨੂੰ ਕਰਨੀ ਚਾਹੀਦੀ ਹੈ ਨਹੀ ਮਿੱਲ ਪ੍ਰਬੰਧਕਾ ਵਿਰੁੱਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

ਸੁਖਵਿੰਦਰ ਸਿੰਘ ਨੇ ਕਿਹਾ ਕਿ ਤੇਜੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦਾ ਲੋਕਾ ਵਿੱਚ ਬਹੁਤ ਸਹਿਮ ਹੈ ਇਸ ਲਈ ਲੋਕਾ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਮਿੱਲ ਪ੍ਰਬੰਧਕਾ ਨੂੰ ਪ੍ਰਸ਼ਾਸ਼ਨ ਵਲੋ ਸਖਤ ਹਦਾਇਤ ਹੋਣੀ ਚਾਹੀਦੀ ਹੈ ਕਿ ਲੋਕਾ ਦੀ ਤੰਦਰੁਸਤੀ ਨੂੰ ਦੇਖਦੇ ਹੋਏ ਮਿੱਲ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਜਦੋ ਇਸ ਸਬੰਧ ਵਿੱਚ ਐਸ.ਐਮ.ਓ. ਪੋਸੀ ਡਾ ਰਘੂਵੀਰ ਸਿੰਘ ਨਾਲ ਗੱਲ ਕੀਤੀ ਤਾ ਉਨਾ ਨੇ ਕਿਹਾ ਇਸ ਬਾਰੇ ਸਾਰੀ ਜਾਣਕਾਰੀ ਐਸਡੀਐਮ ਸਾਹਿਬ ਹੀ ਦੱਸ ਸਕਦੇ ਹਨ ਇਹ ਉਨਾ ਦਾ ਕੰਮ ਹੈ ।

LEAVE A REPLY

Please enter your comment!
Please enter your name here