Friday, October 9, 2026
Home Hoshiarpur ਚਾਂਦ ਨਗਰ ਤੋਂ ਗਾਂਧੀ ਚੌਂਕ ਬਹਾਦਰਪੁਰ ਤੱਕ ਸੜਕ ਦੇ ਕੰਮ ਦੀ ਮੇਅਰ...

ਚਾਂਦ ਨਗਰ ਤੋਂ ਗਾਂਧੀ ਚੌਂਕ ਬਹਾਦਰਪੁਰ ਤੱਕ ਸੜਕ ਦੇ ਕੰਮ ਦੀ ਮੇਅਰ ਨੇ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ 2 ਅਤੇ 3 ਦੇ ਚਾਂਦ ਨਗਰ ਤੋਂ ਗਾਂਧੀ ਚੌਂਕ ਤੱਕ 2,433 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਆਰ.ਐਮ.ਸੀ  (ਕੰਕਰੀਟ) ਦੀ ਸੜਕ ਦੇ ਕੰਮ ਦੀ ਸ਼ੁਰੂਆਤ ਮੇਅਰ ਸ਼ਿਵ ਸੂਦ ਨੇ ਕੀਤੀ।

Advertisements

ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਵਾਰਡ ਨੰ. 3 ਦੇ ਕੌਂਸਲਰ ਰਮੇਸ਼ ਕੁਮਾਰ, ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਮਨਜੀਤ ਸਿੰਘ ਰਾਏ, ਸੰਤੋਖ ਸਿੰਘ ਅੋਜਲਾ, ਹਰਪਿੰਦਰ ਸਿੰਘ ਗਿੱਲ ਅਤੇ ਵਰਜਿੰਦਰ ਸਿੰਘ ਵੀ ਇਸ ਮੌਕੇ ਤੇ ਉਹਨਾਂ ਨਾਲ ਸਨ। ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਤੇ ਬਰਸਾਤ ਦਾ ਪਾਣੀ ਜ਼ਿਆਦਾ ਆਉਣ ਕਾਰਨ ਇਹ ਆਰ.ਐਮ.ਸੀ (ਕੰਕਰੀਟ) ਦੀ ਸੜਕ ਬਣਾਈ ਜਾ ਰਹੀ ਹੈ।

ਇਸ ਸਬੰਧੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਿੱਚ 14 ਜੂਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਹ ਸੜਕ ਨਗਰ ਨਿਗਮ ਦੇ ਆਪਣੇ ਫੰਡਾਂ ਵਿੱਚੋਂ ਬਣਾਈ ਜਾ ਰਹੀ ਹੈ। ਇਸ ਸੜਕ ਦੇ ਬਨਣ ਨਾਲ ਵਾਰਡ ਨੰ. 2 ਅਤੇ 3 ਦੇ ਨਿਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ।  ਇਸ ਮੌਕੇ ਤੇ ਵਾਰਡ ਨੰ. 2 ਅਤੇ 3 ਦੇ ਪੰਡਿਤ ਬ੍ਰਿਜ ਮੋਹਨ ਸ਼ਰਮਾ, ਹੇਮਰਾਜ, ਮਹਿੰਦਰ ਸੈਣੀ, ਪੰਕਜ ਸੂਰੀ, ਠਾਕੁਰ ਬ੍ਰਿਜ ਮੋਹਨ, ਅਨਿਲ ਕੁਮਾਰ, ਬਿਕਰਮ ਸਿੰਘ, ਕੁੰਦਨ ਲਾਲ ਸੈਣੀ, ਰਮੇਸ਼ ਲਾਲ, ਬਲਰਾਮ ਸੂਰੀ ਅਤੇ ਮੁਹੱਲਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here