ਮੰਡੀਆਂ ਬੰਦ ਹੋਣ ਨਾਲ ਸਬਜੀਆਂ ਦੇ ਭਾਅ ਅਸਮਾਨੀ ਚੜੇ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਕੋਰੋਨਾ ਵਾਇਰਸ ਕਾਰਣ ਅੱਜ ਪੂਰੀ ਦੁਨੀਆਂ ਖੌਫਜਦਾ ਹੈ। ਸਰਕਾਰ ਵਲੋਂ ਇਸ ਨਾਮੁਰਾਦ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਖਾਤਰ ਸਬਜੀ ਮੰਡੀਆਂ ਬੰਦ ਕਰਨ ਦਾ ਫੈਸਲਾ ਤਾਂ ਲੋਕ ਹਿਤ ਵਿੱਚ ਲਿਆ ਹੈ। ਪਰ ਕੁਝ ਲੋਕ ਇਸ ਸਰਕਾਰ ਵਲੋਂ ਮਜਬੂਰੀ ਵਿੱਚ ਲਏ ਫੈਸਲੇ ਦਾ ਨਜਾਇਜ ਫਾਇਦਾ ਵੀ ਚੁੱਕ ਰਹੇ ਹਨ। ਪੰਜਾਬ ਸਰਕਾਰ ਵਲੋਂ ਸਬਜੀ ਮੰਡੀਆਂ ਬੰਦ ਕਰਨ ਦੇ ਫੈਸਲੇ ਨਾਲ ਸਬਜੀਆਂ ਦੇ ਭਾਅ ਅਸਮਾਨੀ ਚੜ ਗਏ ਹਨ।

Advertisements

ਕੁਝ ਲੋਕ ਇਸ ਦਾ ਨਜਾਇਜ ਲਾਭ ਲੈ ਰਹੇ ਹਨ। ਇਕੱਤਰ ਜਾਣਕਾਰੀ ਮੁਤਾਵਿਕ ਪਿਆਜ ਜੋ 2 ਦਿਨ ਪਹਿਲਾਂ ਤਕ 25 ਰੁਪਏ ਕਿਲੋਗ੍ਰਾਮ (100 ਰੁਪਏ ਦਾ ਚਾਰ ਕਿਲੋ) ਦੇ ਹਿਸਾਬ ਵਿੱਕ ਰਿਹਾ ਸੀ। ਹੁਣ 50 ਰੁਪਏ ਕਿਲੋਗਰਾਮ(100 ਰੁਪਏ ਦਾ ਦੋ ਕਿਲੋ) ਵਿਕਣ ਲੱਗਾ ਹੈ ਇਸ ਤੌਂ ਇਲਾਵਾ ਹਰੇ ਮਟਰ 70 ਰੁਪਏ ਕਿਲੋਗ੍ਰਾਮ,ਫੁਲ ਗੋਭੀ 50 ਰੁਪਏ ਪ੍ਰਤੀ ਕਿਲੋਗਰਾਮ,ਬੰਦ ਗੋਬੀ 30 ਰੁਪਏ, ਟਮਾਟਰ ਜੋ 2 ਦਿਨ ਪਹਿਲਾਂ 30 ਕੁਪਏ ਵਿੱਕ ਰਹੇ ਹਨ ਅਜ ਕਲ 80 ਕੁਪਏ ਪ੍ਰਤੀ ਕਿਲੋਗ੍ਰਾਮ ਵਿੱਕ ਰਹੇ ਹਨ।

ਇਸੇ ਤਰਾਂ ਗਾਜਰ,ਮੂਲੀ,ਖੀਰਾ,ਕੱਦੂ,ਘੀਆ,ਵੈਂਗਣ,ਆਲੂ ਅਤੇ ਹੋਰ ਸਬਜੀਆਂ ਦੇ ਭਾਅ ਵੀ ਦੋ ਤਿੰਨ ਗੁਣਾ ਵੱਧ ਗਏ ਹਨ। ਲੋਕਾਂ ਵਲੋ ਜਰੂਰੀ ਘਰੇਲੂ ਸਮਾਨ ਦੀ ਖਰੀਦਦਾਰੀ ਕਾਰਣ ਕਰਿਆਨਾ ਅਤੇ ਦਾਲਾਂ ਵਗੈਰਾ ਦੇ ਭਾਅ ਵੀ ਦਸ ਤੋਂ ਪੰਦਰਾਂ ਪ੍ਰਤੀਸ਼ਤ ਵੱਧ ਗਏ ਹਨ।

LEAVE A REPLY

Please enter your comment!
Please enter your name here