ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੇ ਸਰਕਾਰ ਦੀ ਕਾਰਗੁਜਾਰੀ ਅਤਿ ਨਿੰਦਨਯੋਗ: ਮਠਾਰੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ:ਜਤਿੰਦਰ ਪ੍ਰਿੰਸ। ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸਾਬਕਾ ਜਿਲਾ ਪ੍ਰਧਾਨ ਤੇ ਰਾਮਗੜਿਆ ਸਿੰਖ ਆਰਗੇਨਾਇਜੇਸ਼ਨ ਦੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਮਠਾਰੂ ਨੇ ਪਿਛਲੇ ਦਿਨੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੋਨਾਂ ਵਲੋਂ ਉਸ ਮੌਕੇ ਤੇ ਨਿਭਆਇਆ ਗਈਆਂ ਜਿੰਮੇਦਾਰੀਆਂ ਅਤਿ ਨਿੰਦਨਨਯੋਗ ਹੈ।

Advertisements

ਉਹਨਾਂ ਕਿਹਾ ਕਿ ਜੋ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮਸ਼੍ਰੀ ਦਾ ਖਿਤਾਬ ਦਿੱਤਾ ਸੀ, ਉਸ ਖਿਤਾਬ ਦੀ ਅਹਿਮਿਅਤ ਉਸ ਵੇਲੇ ਕੁਝ ਨਹੀਂ ਰਹਿ ਜਾਂਦੀ, ਜਦੋਂ ਸਿਖ ਕੋਮ ਦਾ ਇੰਨੇ ਵੱਡੇ ਵਿਦਵਾਨ ਜਿਹਨਾਂ ਦਾ ਚੰਗੇ ਤਰੀਕੇ ਨਾਲ ਇਲਾਜ ਵੀ ਨਾ ਹੋ ਸਕਿਆ, ਤੇ ਉਹਨਾਂ ਦੀ ਮੌਤ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਉਹਨਾਂ ਕਿਹਾ ਕਿ ਇੰਨੀ ਵੱਡੀ ਗੱਲ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤੇ ਨਾ ਹੀ ਘਿਨੋਨੀ ਹਰਕਤ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ।

ਉਹਨਾਂ ਕਿਹਾ ਕਿ ਪਦਮਸ਼੍ਰੀ ਖਿਤਾਬ ਨਾਲ ਸਨਮਾਨਿਤ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਮੌਕੇ ਖਿਤਾਬ ਦੇ ਬਰਾਬਰ ਸਨਮਾਨ ਵੀ ਨਾ ਹੋ ਸਕਿਆ। ਇਸ ਤੋਂ ਵੀ ਵੱਡੀ ਦੁੱਖ ਭਰੀ ਗੱਲ ਇਹ ਹੈ ਕਿ ਇਨੀਂ ਵੱਡੀ ਸਖਸ਼ਿਅਤ ਦੇ ਤੁਰ ਜਾਉਣ ਤੇ ਪ੍ਰਧਾਨਮੰਤਰੀ, ਰਾਸ਼ਟਪਤੀ ਤੇ ਮੁੱਖਮੰਤਰੀ ਪੰਜਾਬ ਜਿਹਨਾਂ ਨੇ ਉਹਨਾਂ ਨੂੰ ਇਹ ਖਿਤਾਬ ਦਿੱਤਾ ਸੀ, ਉਹਨਾਂ ਦੇ ਅਫਸੋਸ ਵਾਸਤੇ ਦੋ ਬੋਲ ਵੀ ਪ੍ਰਗਟ ਨਹੀਂ ਕੀਤੇ।

ਹਰਜੀਤ ਮਠਾਰੂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਪਦਮਸ਼੍ਰੀ ਖਿਤਾਬ ਨਾਲ ਸਨਮਾਨਿਤ ਇੰਨੀ ਮਹਾਨ ਸਖਸ਼ਿਅਤ ਦੇ ਅਕਾਲ ਚਲਾਨਾ ਕਰ ਜਾਣ ਤੇ ਸਰਕਾਰਾਂ ਵਲੋਂ ਨਿੰਦਨਯੋਗ ਜਿੰਮੇਦਾਰੀ ਨਿਭਾਈ ਗਈ ਤੇ ਅਸੀਂ ਸਰਕਾਰਾਂ ਦੇ ਕੋਲੋਂ ਆਮ ਆਦਮੀ ਵਾਸਤੇ ਕੀ ਆਸ ਰੱਖ ਸਕਦੇ ਹਾਂ।

ਸ਼੍ਰੀ ਮਠਾਰੂ ਨੇ ਕਿਹਾ ਕਿ ਉਹਨਾਂ ਵਲੋਂ ਬੜੇ ਹੀ ਦੁੱਖੀ ਹਿਰਦੇ ਨਾਲ ਸਰਕਾਰ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਅਤੇ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆਂ ਆਪਣੀ ਇਸ ਨਾਕਮਯਾਬੀ ਤੇ ਅਫਸੋਸ ਪ੍ਰਗਟ ਕੀਤਾ ਜਾਵੇ। ਇਸਦੇ ਨਾਲ ਹੀ ਮਠਾਰੂ ਨੇ ਮੰਗ ਕੀਤੀ ਕਿ ਇਸ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਕਿਸੇ ਵੀ ਵਿਅਕਤੀ ਦੀ ਅਗਰ ਇਸ ਬੀਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਸਰਕਾਰਾਂ ਇੱਕ ਵਿਸ਼ੇਸ਼ ਟੀਮ ਬਣਾ ਕੇ ਉਹਨਾਂ ਸਾਰੇ ਹੀ ਮਰਣ ਵਾਲਿਆਂ ਦਾ ਸਤਿਕਾਰ ਸਹਿਤ ਅਤੇ ਸਾਵਧਾਨੀ ਭਰਪੂਰ ਅੰਤਿਮ ਸੰਸਕਾਰ ਦਾ ਸਾਰਾ ਪ੍ਰਬੰਧ ਯਕੀਨੀ ਬਨਾਉਣ ਦੀ ਵਖਰੀ ਕਮੇਟੀ ਦਾ ਗਠਨ ਕਰੇ। ਤਾਂ ਜੋ ਅਗਰ ਭਵਿੱਖ ਵਿੱਚ ਕੋਈ ਵੀ ਇਸ ਬੀਮਾਰੀ ਨਾਲ ਮਨੰਦਭਾਗੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਸਕੇ ਤੇ ਉਹਨਾਂ ਦੁੱਖੀ ਪਰਿਵਾਰਾਂ ਨਾਲ ਮੌਢੇ ਨਾਲ- ਮੋਢਾ ਲਗਾ ਕੇ ਖੱੜ ਸਕੇ।

LEAVE A REPLY

Please enter your comment!
Please enter your name here