ਜਿਲੇ ਵਿੱਚ 270 ਨਵੇ ਪਾਜੇਟਿਵ ਮਰੀਜ, 6 ਮੌਤਾਂ

ਹੁਸ਼ਿਆਰਪੁਰ  22 ਮਈ  2021: ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4099 ਨਵੇ ਸੈਪਲ ਲੈਣ  ਨਾਲ ਅਤੇ  4512 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  270  ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 25163 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 536586 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  506854 ਸੈਪਲ  ਨੈਗਟਿਵ,  ਜਦ ਕਿ 5969  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 420 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 876 ਹੈ ।

Advertisements

ਐਕਟਿਵ ਕੇਸਾ ਦੀ ਗਿਣਤੀ  2657 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 23444 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ  ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 06 ਮੌਤਾਂ ਨ (1) 65 ਪੁਰਸ਼ ਵਾਸੀ ਬਡਾਲਾ ਮਾਹੀ ਦੀ ਮੌਤ  ਸਿਵਲ ਹਸਪਤਾਲ ਹੁਸ਼ਿਆਰਪੁਰ , (2) 67 ਸਾਲਾ ਪੁਰਸ਼ ਵਾਸੀ ਗੜਦੀਵਾਲਾ ਹਾਜੀਪੁਰ ਦੀ ਮੌਤ ਸਿਵਲ ਹਸਪਤਾਲ ਦਸੂਹਾਂ ਹੋਈ ਹੈ । (3) 65 ਸਾਲਾ ਔਰਤ ਵਾਸੀ ਮਾਊਟ ਐਵਨਿਊ ਹੁਸ਼ਿਆਰਪੁਰ ਦੀ ਮੌਤ  ਸਿਵਲ ਹਸਪਤਾਲ ਹੁਸ਼ਿਆਰਪੁਰ (4) 51 ਸਾਲਾ ਵਿਆਕਤੀ ਵਾਸੀ ਸ਼ਾਸ਼ਤਰੀ ਨਗਰ ਹੁਸ਼ਿਆਰਪੁਰ  ਦੀ ਮੌਤ ਸਿਵਮ ਹਸਪਤਾਲ ਹੁਸ਼ਿਆਰਪੁਰ (5) 40 ਸਾਲਾ ਪੁਰਸ਼ ਵਾਸੀ ਬੁਢਾਬੜ ਦੀ ਮੌਤ ਨਿਜੀ ਹਸਪਤਾਲ ਜਲੰਧਰ  ਵਿਖੇ ਹੋਈ ਹੈ(6) 61 ਸਾਲਾ ਵਾਸੀ ਕਬੀਰਪੁਰ ਦੀ ਮੌਤ ਸਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ । 

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਇਹ ਵੀ ਦਸਿਆ ਕਿ ਜਿਲੇ ਅੰਦਰ ਲੈਬਲ 2 ਦੇ ਮਰੀਜਾਂ ਲਈ ਉਪਲਬਧ 290 ਬੈਡਾਂ ਵਿੱਚੋ 87 ਬੈਡ ਖਾਲੀ ਜਦ ਕਿ ਲੈਬਲ 3 ਦੇ ਮਰੀਜਾਂ ਲਈ ਉਪਲਬਧ 37 ਬੈਡਾ ਵਿੱਚੋ 8 ਬੈਡ ਖਾਲੀ ਹਨ ।

ਜਿਲੇ ਵਿਚੋ ਪਾਜਿਟਵ ਕੇਸ —270

ਬਾਹਰਲੇ ਜਿਲੇਆ ਤੋ —7

ਕੁੱਲ—— 277

LEAVE A REPLY

Please enter your comment!
Please enter your name here