ਕਣਕ ਦੀ ਕਟਾਈ ਤੇ ਮੰਡੀਕਰਨ ਸਮੇਂ ਕਿਸਾਨਾਂ ਨੂੰ ਸੰਜਮ ਵਰਤਣ ਦੀ ਜ਼ਰੂਰਤ: ਡਾ. ਹਰਤਰਨ ਪਾਲ

ਪਠਾਨਕੋਟ(ਦ ਸਟੈਲਰ ਨਿਊਜ਼)।  ਕੋਵਿਡ-19 (ਕਰੋਨਾ ਵਾਇਰਸ) ਦੇ ਚੱਲਦਿਆਂ ਇਸ ਵਾਰ ਕਣਕ ਦੀ ਕਟਾਈ ਅਤੇ ਮੰਡੀਕਰਨ ਦਾ ਕੰਮ ਪਿਛਲੇ ਸਾਲਾਂ ਨਾਲੋਂ ਵੱਖਰਾ ਹੋਣ ਕਾਰਨ ਕਿਸਾਨਾਂ ਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ ਤਾਂ ਜੋ ਕੋਵਡ-19 ਦੇ ਪਸਾਰ ਨੂੰ ਰੋਕਦਿਆਂ ਕਣਕ ਦੀ ਕਟਾਈ ਅਤੇ ਮੰਡੀਕਰਨ ਦਾ ਕੰਮ ਸਫਲਤਾ ਪੂਰਵਕ ਨੇਪੜੇ ਚਾੜਿਆ ਜਾ ਸਕੇ। ਇਹ ਵਿਚਾਰ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਗੱਲਬਾਤ ਕਰਦਿਆਂ ਕਹੇ।

Advertisements

ਇਸ ਮੌਕੇ ਉਹਨਾਂ ਦੇ ਨਾਲ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ(ਸਮ), ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸਰ ਧਾਰਕਲਾਂ, ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ ਵੀ ਹਾਜ਼ਰ ਸਨ। ਕਣਕ ਦੀ ਕਟਾਈ ਅਤੇ ਮੰਡੀਕਰਨ ਕਰਨ ਸਮੇਂ ਕਿਸਾਨਾਂ ਦੀ ਸਹੂਲਤ ਲਈ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਕੋਵਿਡ-19 ਵੱਲੋਂ ਪੂਰੇ ਦੇਸ਼ ਵਿੱਚ  ਮਹਾਂਮਾਰੀ ਦਾ ਰੂਪ ਧਾਰਨ ਕਰਕੇ ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲਾ ਪਠਾਨਕੋਟ  ਵਿੱਚ ਆਈ ਪੀ ਸੀ ਧਾਰਾ 144 (ਐਪੀਡੈਮਿਕ ਐਕਟ 1897) ਰਾਹੀਂ ਕਰਫਿਊ ਲਾਗੂ ਕੀਤਾ ਗਿਆ ਹੈ ਤਾਂ ਜੋ ਇਸ ਬਿਮਾਰੀ ਦੇ ਅਗਾਂਹ ਪਸਾਰ ਨੂੰ ਰੋਕਿਆ ਜਾ ਸਕੇ।

ਉਹਨਾਂ ਕਿਹਾ ਕਿ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ ਮੀਮੋ ਨੰ. ਐਸ ਐਸ/ਏ.ਸੀ.ਐਸ.ਐਚ/2020/2292 ਮਿਤੀ 13/4/2020 ਜਾਰੀ ਦਿਸਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਮੈਜਿਸਟਰੇਟ ਪਠਾਨਕੋਟ ਵੱਲੋਂ ਪਿੱਠ ਅੰਕਣ ਨੰ ਡੀ ਆਰ ਏ (ਟੀ) /853-70 ਮਿਤੀ 14/4/2020 ਰਾਹੀ ਕਣਕ ਦੀ ਕਟਾਈ ਅਤੇ ਮੰਡੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਕਰਫਿਊ ਵਿੱਚ ਖੇਤੀਬਾੜੀ ਸੇਵਾਵਾਂ ਲਈ ਢਿੱਲ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਹੁਕਮਾਂ ਅਨੁਸਾਰ ਕਿਸਾਨ ਆਪਣੇ ਮਜ਼ਦੂਰਾਂ ਸਮੇਤ ਖੇਤਾਂ ਵਿੱਚ  ਸਵੇਰੇ 6.00 ਵਜੇ ਤੋਂ ਸਵੇਰੇ 9.00 ਵਜੇ ਤੱਕ ਜਾ ਸਕਦੇ ਹਨ। ਉਹਨਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਖੇਤ ਮਜ਼ਦੂਰਾਂ ਸਮੇਤ ਸਵੇਰੇ 9 ਵਜੇ ਤੋਂ ਸ਼ਾਮ 6.00 ਵਜੇ ਤੱਕ ਕੰਮ ਕਰ ਸਕਦੇ ਹਨ ਅਤੇ ਵਾਪਸ ਆਪਣੇ ਘਰ ਸ਼ਾਮ 6.00 ਵਜੇ ਤੋਂ ਰਾਤ 9 ਵਜੇ ਤੱਕ ਵਾਪਸ ਆ ਸਕਦੇ ਹਨ। ਉਨਾਂ ਕਿਹਾ ਕਿ ਇਸ ਛੋਟ ਦੇ ਦੌਰਾਨ ਕਿਸਾਨ ਹੋਰ ਕਿਸਮ ਦੀ ਗਤੀਵਿਧੀ ਜਾਂ ਆਵਾਜਾਈ ਨਹੀਂ ਕਰਨਗੇ। ਉਨਾਂ ਕਿਹਾ ਕਿ ਕਿਸਾਨ ਕੰਬਾਈਨ ਨਾਲ ਕਣਕ ਦੀ ਫਸਲ ਦੀ ਕਟਾਈ ਸਵੇਰੇ 6.00 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਸਕਦੇ ਹਨ

ਉਨਾਂ ਕਿਹਾ ਕਿ ਸੰਬੰਧਤ ਮਸ਼ੀਨਰੀ ਤੇ 4 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣੇ ਚਾਹੀਦੇ ਅਤੇ ਆਪਸੀ ਦੂਰੀ 1.5 ਤੋਂ 2 ਮੀਟਰ ਤੱਕ ਬਣਾ ਕੇ ਰੱਖਣ ਨੂੰ ਯਕੀਨੀ ਬਨਾਉਣਗੇ। ਉਨਾਂ ਕਿਹਾ ਕਿ ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਆਦਿ ਨਾਲ ਸੰਬੰਧਤ ਦੁਕਾਨਾਂ ਦੇ ਖੁੱਲਣ ਦਾ ਸਮਾਂ ਸਵੇਰੇ 5 ਵਜੇ ਤੋਂ 9 ਵਜੇ ਤੱਕ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਕਣਕ ਦੀ ਕਟਾਈ ਦੇ ਸੀਜਨ ਹੋਣ ਕਾਰਨ ਕੰਬਾਈਨਾਂ ਅਤੇ ਖੇਤੀ ਨਾਲ ਸੰਬੰਧਤ ਮਸ਼ੀਨਰੀ ਦੀ ਮੁਰੰਮਤ ਵਾਲੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕੇਵਲ ਇਸ ਸ਼ਰਤ ਤੇ ਖੁੱਲਣਗੀਆਂ ਕਿ ਵਰਕਸ਼ਾਪ ਵਿੱਚ ਮਾਲਕ ਤੋਂ ਇਲਾਵਾ 2 ਵਿਅਕਤੀ ਹੀ ਕੰਮ ਕਰਨਗੇ।

 ਉਨਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸਪੇਅਰ ਪਾਰਟ ਦੀ ਹੋਮ ਡਲਿਵਰੀ ਕੀਤੀ ਜਾਵੇਗੀ ਅਤੇ ਸ਼ਟਰ ਖੋਲ ਕੇ ਕਾਊਂਟਰ ਸੇਲ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਸਪੇਅਰ ਪਾਰਟਸ ਵਾਲੀ ਦੁਕਾਨ ਤੇ ਵੀ ਮਾਲਕ ਸਮੇਤ ਤਿੰਨ ਵਿਅਕਤੀ ਹੀ ਕੰਮ ਕਰ ਸਕਣਗੇ। ਉਨਾਂ ਕਿਹਾ ਕਿ ਬੀਜ,ਖਾਦ ਅਤੇ ਕੀਟਨਾਸ਼ਕ ਦਵਾਈਆ ਦੀਆਂ ਦੁਕਾਨਾਂ ਦਾ ਖੁੱਲਣ ਦਾ ਸਮਾਂ ਸਵੇਰੇ 7 ਵਜੇ ਤੋਂ 10 ਵਜੇ ਤੱਕ ਹੀ ਹੋਵੇਗਾ ਅਤੇ ਦੁਕਾਨਦਾਰ ਕੇਵਲ ਖੇਤੀਬਾੜੀ ਸਮੱਗਰੀ ਦੀ ਹੋਮ ਡਲਿਵਰੀ ਕਰਨ ਦੀ ਆਗਿਆ ਹੋਵੇਗੀ ਅਤੇ ਕਾਊਂਟਰ ਸੇਲ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਤੂੜੀ ਬਨਾਉਣ ਵਾਲੀ ਮਸ਼ੀਨ (ਸਟਰਾਅ ਰੀਪਰ) ਚਲਾਉਣ ਦੀ ਪ੍ਰਵਾਨਗੀ 25 ਅਪ੍ਰੈਲ ਤੋਂ ਬਾਅਦ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਸੰਜਮ ਵਰਤਣ ਦੀ ਜ਼ਰੂਰਤ ਹੈ ਅਤੇ ਕਾਹਲੀ ਨਾਂ ਕੀਤੀ ਜਾਵੇ ਤਾਂ ਜੋ ਕੋਵਿਡ-19 ਦੇ ਪਸਾਰ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਕਿਸਾਨ ਆਪਣੀ ਸਰੀਰਕ ਅਮਿਊਨਿਟੀ ਵਧਾਉਣ ਲਈ ਸੰਤੁਲਿਤ ਖੁਰਾਕ ਲੈਣ ਅਤੇ ਰੋਜ਼ਾਨਾ ਯੋਗ ਅਭਿਆਸ ਵੀ ਕਰਨ।

LEAVE A REPLY

Please enter your comment!
Please enter your name here