ਗਾਇਨੀਕੋਲੋਜਿਕਲ ਸੇਵਾਵਾਂ ਲਈ 1 ਜੂਨ ਤੋਂ ਹੋਵੇਗੀ ਈ-ਸੰਜੀਵਨੀ ਓਪੀਡੀ ਦੀ ਸ਼ੁਰੂਆਤ: ਡਾ.ਵਿਨੋਦ ਸਰੀਨ

ਪਠਾਨਕੋਟ(ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਪਠਾਨਕੋਟ ਡਾ ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਪਠਾਨਕੋਟ ਵਿੱਚ ਈ-ਸੰਜੀਵਨੀ ਆਨਲਾਈਨ ਓਪੀਡੀ ਤੇ ਹੁਣ ਇੱਕ ਜੂਨ ਤੋਂ ਗਾਇਨੀਕੋਲੋਜਿਕਲ ਸੇਵਾਵਾਂ ਦੀ ਸ਼ੁਰੂਆਤ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਪਰਿਵਾਰ ਤੇ ਭਲਾਈ ਅਫਸਰ ਡਾਕਟਰ ਸਰਪਾਲ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਭੀੜ ਹੋਣ ਤੋਂ ਰੋਕਣ ਲਈ, ਟੈਲੀ ਮੈਡੀਸਨ ਪ੍ਰੋਗਰਾਮ ਰਾਜ ਭਰ ਵਿੱਚ ਸ਼ੁਰੂ ਹੋ ਚੁੱਕਿਆ ਹੈ।

Advertisements

ਆਮ ਬਿਮਾਰੀਆਂ ਤੋਂ ਇਲਾਵਾ ਹੁਣ ਸਿਹਤ ਵਿਭਾਗ ਜੱਚਾ ਬੱਚਾ ਸਿਹਤ ਸੰਭਾਲ ਸੇਵਾਵਾਂ (ਐੱਮ.ਸੀ.ਐੱਚ.) ਨੂੰ ਯਕੀਨੀ ਬਣਾਉਣ ਲਈ ਇੱਕ 1 ਜੂਨ ਤੋਂ ਜੱਚਾ ਬੱਚਾ ਸੇਵਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਈ ਸੰਜੀਵਨੀ ਓਪੀਡੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।ਕੋਵਿਡ-19 ਮਹਾਂਮਾਰੀ ਵਿੱਚ ਗਰਭਵਤੀ ਔਰਤਾਂ ਦੇ ਪ੍ਰਬੰਧਨ ਲਈ ਇਹ ਸੇਵਾਵਾਂ ਬਹੁਤ ਮਦਦਗਾਰ ਹੋਣਗੀਆਂ ਜਿਸ ਅਧੀਨ ਦਵਾਈ, ਖੁਰਾਕ ਅਤੇ ਆਮ ਦੇਖ ਭਾਲ ਦੀ ਸਲਾਹ ਵੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਜੱਚਾ ਬੱਚਾ ਓਪੀਡੀ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8.00 ਤੋ 9.30 ਵਜੇ ਤੱਕ ਦਾ ਹੋਵੇਗਾ। ਇਸ ਦੀ ਜਿਲੇ ਵਿੱਚ ਤਿੰਨ ਡਾਕਟਰਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਚੁੱਕੀ ਹੈ। 2 ਜੱਚਾ ਬੱਚਾ ਦੇ ਮਾਹਰ ਡਾਕਟਰ ਜ਼ਿਲਾ ਹਸਪਤਾਲ ਪਠਾਨਕੋਟ ਅਤੇ ਇੱਕ ਡਾਕਟਰ ਉੱਨਤੀ ਸੀਐਸਸੀ ਸੁਜਾਨਪੁਰ ਤੋਂ ਈ ਸੰਜੀਵਨੀ ਓਪੀਡੀ ਰਾਹੀਂ ਗਰਭਵਤੀ ਮਾਵਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ।ਮੁਫਤ ਵਿੱਚ ਸਲਾਹ ਲੈਣ ਲਈ esanjeevaniopd.in ਤੇ ਵੀ  ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here