ਨਿਗਮ ਟੀਮ ਨੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਕੀਤੇ 40 ਚਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਿਗਮ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਘੰਟਾ ਘਰ ਚੌਂਕ ਵਿਖੇ ਮਾਸਕ ਨਾ ਪਹਿਨਣ ਵਾਲਿਆ ਦੇ 40 ਚਲਾਨ ਕੱਟੇ ਗਏ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਲੋਕਾ ਲਈ ਮੁਸੀਬਤ ਬਣਿਆ ਹੋਇਆ ਹੈ ਅਤੇ ਇਸ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਸਾਹਮਣੇ ਨਹੀਂ ਆਇਆ। ਕੇਵਲ ਬਚਾਓ ਤੋਂ ਹੀ ਇਸ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ।

Advertisements

ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰਿਆ ਲੋਕਾ ਨੂੰ ਮੂੰਹ ਤੇ ਮਾਸਕ ਲਗਾਉਣੇ ਜਰੂਰੀ ਕੀਤੇ ਹੋਏ ਹਨ ਅਤੇ ਮਾਸਕ ਨਾ ਲਗਾਉਣ ਵਾਲਿਆ ਨੂੰ 200 ਰੁਪਏ ਜੁਰਮਾਨਾ ਵੀ ਤੈਅ ਕੀਤਾ ਹੋਇਆ ਹੈ। ਇਸ ਦੇ ਤਹਿਤ ਅੱਜ ਘੰਟਾ ਘਰ ਵਿਖੇ ਨਿਗਮ ਦੀ ਟੀਮ ਵਲੋਂ 40 ਚਲਾਨ ਕੱਟੇ ਗਏ ਅਤੇ ਜੁਰਮਾਨੇ ਵਜੋਂ ਮੌਕੇ ਤੇ ਹੀ 8000 ਪ੍ਰਤੀਸ਼ਤ ਰੁਪਏ ਵਸੂਲ ਕੀਤੇ ਗਏ ਅਤੇ ਉਹਨਾਂ ਨੂੰ ਮਾਸਕ ਵੀ ਨਿਗਮ ਵਲੋਂ ਮੁਹੱਈਆ ਕਰਵਾਏ ਗਏ।

ਇਸ ਮੌਕੇ ਇੰਸਪੈਕਟਰ ਸੰਜੀਵ ਅਰੋੜਾ ਨੇ ਦੱਸਿਆ ਕਿ ਸਾਨੂੰ ਸਾਰਿਆ ਨੂੰ ਆਪਣੀ ਸੇਫਟੀ ਲਈ ਮਾਸਕ ਜਰੂਰ ਪਹਿਨਣਾ ਚਾਹੀਦਾ ਹੈ ਕਿਉਂਕਿ ਜੇਕਰ ਇੱਕ ਵਿਅਕਤੀ ਕਰੋਨਾ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਕਾਫੀ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਸਕਦੇ ਹਨ। ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਸਰਕਾਰ ਦੁਆਰਾ ਅਤੇ ਪ੍ਰਸ਼ਾਸ਼ਨ ਵਲੋਂ ਦਿੱਤੇ ਜਾਂਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰੋ ਤਾਂ ਕਿ ਇਸ ਨਾ ਮੁਰਾਦ ਵਾਇਰਸ ਤੋਂ ਬਚਿਆ ਜਾ ਸਕਦਾ। ਇਸ ਮੌਕੇ ਇੰਸਪੈਕਟਰ ਲਖਵਿੰਦਰ ਸਿੰਘ, ਜਸਵੀਰ ਸਿੰਘ, ਅਮਿਤ ਕੁਮਾਰ, ਕਮਲ ਕੁਮਾਰ, ਗਣੇਸ਼ ਸੂਦ, ਪਰਦੀਪ ਕੁਮਾਰ, ਅਸ਼ਵਨੀ ਕੁਮਾਰ, ਸਾਹਿਲ ਅਤੇ ਕੌਤਵਾਲੀ ਬਜਾਰ ਅਸ਼ੋਕ ਸੂਦ ਹੈਪੀ ਅਤੇ ਸ਼ਾਖਾ ਬੱਗਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

LEAVE A REPLY

Please enter your comment!
Please enter your name here