ਸਫਾਈ ਕਮਿਸ਼ਨਰ ਮੈਂਬਰ ਇੰਦਰਜੀਤ ਸਿੰਘ ਨੇ ਕੀਤਾ ਨਗਰ ਕੌਂਸਲ ਦਾ ਦੌਰਾ

ਪਠਾਨਕੋਟ(ਦ ਸਟੈਲਰ ਨਿਊਜ਼)। ਨਗਰ ਕੌਸਲ ਸੁਜਾਨਪੁਰ ਵਿਖੇ ਇੰਦਰਜੀਤ ਸਿੰਘ ਅੰਮ੍ਰਿਤਸਰ ਸਫਾਈ ਕਮਿਸਨਰ ਮੈਂਬਰ ਦੀ ਟੀਮ ਨੇ ਨਗਰ ਕੌਂਸਲ ਸੁਜਾਨਪੁਰ ਦਾ ਦੌਰਾ ਕੀਤਾ ਗਿਆ। ਜਿਸ ਵਿੱਚ ਸਰਵਸ੍ਰੀ ਰਮੇਸ ਭੱਟੀ, ਰਮੇਸ ਕਟੋ, ਰਾਜਿੰਦਰ, ਮਮਤਾ ਥਾਪਾ, ਸੰਜੀਵ, ਰਾਕੇਸ ਸੈਣੀ ਕਲਰਕ, ਰਘੂ ਗੁਪਤਾ ਸੈਨਟਰੀ ਇੰਸਪੈਕਟਰ, ਆਲੋਕ ਰੰਧਾਵਾਂ ਅਤੇ ਸਫਾਈ ਸੇਵਕ ਭਾਰੀ ਸੰਖਿਆ ਵਿੱਚ ਹਾਜ਼ਰ ਸਨ।

Advertisements

ਇੱਥੇ ਇੱਕ ਆਯੋਜਿਤ ਮੀਟਿੰਗ ਦੋਰਾਨ ਟੀਮ ਵੱਲੋਂ ਨਗਰ ਕੌਂਸਲ ਸੁਜਾਨਪੁਰ ਵਿਖੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੀ ਮੁਸਕਿਲ/ਸਕਾਇਤਾਂ ਨੂੰ ਦੂਰ ਕਰਨ ਲਈ ਕਾਰਜ ਸਾਧਕ ਅਫਸਰ ਸੁਜਾਨਪੁਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਵੱਲ ਵਿਸੇਸ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦਾ ਮੈਡੀਕਲ/ਕਰੋਨਾ ਟੈਸਟ ਵੀ ਕਰਵਾਇਆ ਜਾਵੇ ਅਤੇ ਇਹਨਾਂ ਦੀ ਸਿਹਤ ਵੱਲ ਵੀ ਖਿਆਲ ਦਿੱਤਾ ਜਾਵੇ ।

ਉਹਨਾਂ ਕਿਹਾ ਕਿ ਇਨਾਂ ਸਾਰੇ ਸਫਾਈ ਕਰਮਚਾਰੀਆਂ ਨੂੰ ਸਫਾਈ ਕਮਿਸਨਰ ਦੇ ਮੈਂਬਰ ਸਾਹਿਬਾਨ ਅਤੇ ਵਿਜੈ ਸਾਗਰ ਮਹਿਤਾ ਕਾਰਜ ਸਾਧਕ ਅਫਸਰ ਅਤੇ ਰਘੂ ਗੁਪਤਾ ਸੈਨਟਰੀ ਇੰਸਪੈਕਟਰ ਅਤੇ ਲੇਖਾਕਾਰ ਦੀ ਮੌਜੂਦਗੀ ਵਿੱਚ ਸਫਾਈ ਸੇਵਕਾ ਨੂੰ ਮੈਬਰ ਸਹਿਬਾਨ ਵੱਲੋਂ ਫੁੱਲਾਂ ਦੇ ਹਾਰ, ਮੈਡਲ ਸੈਨੀਟਾਇਜਰ, ਦਸਤਾਨੇ, ਮਾਸਕ ਆਦਿ ਦੀ ਵੰਡ ਕੀਤੀ ਗਈ। ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਉਸ ਦੇ ਨਾਲ ਆਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਮੈਬਰ ਸਹਿਬਾਨ ਵੱਲੋਂ ਹਦਾਇਤ ਕੀਤੀ ਗਈ ਕਿ ਕੋਵਿਡ –19 ਦੋਰਾਨ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾਵੇ। ਨਗਰ ਕੌਂਸਲ, ਸੁਜਾਨਪੁਰ ਵਿੱਚ ਆਉਣ ਤੇ ਮੈਬਰ ਸਫਾਈ ਕਮਿਸ਼ਨਰ ਅਤੇ ਉਹਨਾਂ ਨਾਲ ਆਏ ਮਹਿਮਾਨਾਂ ਦਾ ਨਗਰ ਕੌਂਸਲ ਦੇ ਸਮੂਹ ਸਫਾਈ ਸਟਾਫ ਵੱਲੋਂ ਨਿਗਾ ਸਭਾਗਤ ਕੀਤਾ ਗਿਆ।

LEAVE A REPLY

Please enter your comment!
Please enter your name here