ਕੁੱਲ 8445 ਸੈਂਪਲਾਂ ਚੋਂ 6383 ਨੈਗੇਟਿਵ, 1896 ਦੀ ਰਿਪੋਰਟ ਦਾ ਇੰਤਜਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 404 ਸੈਂਪਲ ਲੈਣ ਤੇ ਜਿਲੇ ਵਿੱਚ ਹੁਣ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 8445 ਹੋ ਗਈ ਹੈ, ਤੇ 6383 ਨੈਗਟਿਵ ਅਤੇ 1896 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪਾਜੇਟਿਵ ਮਰੀਜਾਂ ਦੀ ਗਿਣਤੀ 146 ਹੋ ਗਈ ਹੈ। 24 ਸੈਪਲ ਇੰਵੈਲਡ ਹਨ, 5 ਦੀ ਮੌਤ ਤੇ,  ਐਕਟਿਵ 9 ਕੇਸ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ ।

Advertisements

ਉਹਨਾਂ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਸਬ ਡਿਵੀਜਨ ਮੁਕੇਰੀਆਂ ਨਾਲ ਸਬੰਧਿਤ ਹੈ ਇਕ ਔਰਤ 49 ਸਾਲ ਦੀ ਹੈ। ਜੋ ਪੀਜੀਆਈ ਚੰਡੀਗੜ ਵਿਖੇ ਕੈਸਰ ਦੀ ਪੀੜਤ ਸੀ ਉਸ ਦਾ ਕੋਰੋਨਾ ਟੈਸਟ ਪਾਜੀਟਿਵ ਆਇਆ ਹੈ ਤੇ ਪਾਜੀਟਿਵ ਦੀ ਗਿਣਤੀ 146 ਹੋ ਗਈ ਹੈ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਿਛਲੇ ਦਿਨ ਇਕ ਕੇਸ ਜੋ ਹਿਮਾਚਲ ਦਾ ਪਜੇਟਿਵ ਆਇਆ ਸੀ ਉਹ ਹਿਮਾਚਲ ਨੂੰ ਰਿਪੋਟ ਕਰ ਦਿੱਤਾ ਗਿਆ ਤੇ ਇਸ ਕਰਕੇ ਪਾਜੇਟਿਵ ਮਰੀਜਾਂ ਦੀ ਗਿਣਤੀ 147 ਹੋਣ ਦੀ ਬਜਾਏ 146 ਹੋ ਗਈ ਹੈ ।

LEAVE A REPLY

Please enter your comment!
Please enter your name here